ਓਂਟਾਰੀਓ ਪੁਲਿਸ ਨੇ ਇੱਕ ਘਰ 'ਚੋਂ 250 ਬੰਦੂਕਾਂ ਤੇ 2 ਲੱਖ ਰੌਂਦ ਕੀਤੇ ਬਰਾਮਦ

By  Jashan A November 6th 2019 09:48 AM

ਓਂਟਾਰੀਓ ਪੁਲਿਸ ਨੇ ਇੱਕ ਘਰ 'ਚੋਂ 250 ਬੰਦੂਕਾਂ ਤੇ 2 ਲੱਖ ਰੌਂਦ ਕੀਤੇ ਬਰਾਮਦ,ਕਿਚਨਰ: ਓਂਟਾਰੀਓ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਇੱਕ ਵਿਅਕਤੀ ਨੂੰ 250 ਬੰਦੂਕਾਂ ਅਤੇ 2 ਲੱਖ ਰੌਂਦਾਂ ਨਾਲ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਇਸ ਵਿਅਕਤੀ ਕੋਲ ਇਨ੍ਹਾਂ ਬੰਦੂਕਾਂ ਦੇ ਲਾਇਸੈਂਸ ਤਾਂ ਹੈ ਪਰ ਉਸ ਨੇ ਇਨ੍ਹਾਂ ਬੰਦੂਕਾਂ ਨੂੰ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤਾ ਹੋਇਆ ਸੀ।

ਪੁਲਿਸ ਨੇ ਘਰ 'ਚੋਂ ਕੁਝ ਰਾਇਫਲਾਂ, ਸ਼ਾਰਟਗਨ ਅਤੇ ਹੈਂਡਗਨ, ਗ੍ਰੇਨੇਡ ਆਦਿ ਬਰਾਮਦ ਕੀਤੇ ਹਨ।

ਹੋਰ ਪੜ੍ਹੋ: ਸਰਹਾਲੀ ਪੁਲਿਸ ਵੱਲੋਂ 1 ਕਿਲੋ 700 ਗ੍ਰਾਮ ਅਫੀਮ ਸਮੇਤ 2 ਵਿਅਕਤੀ ਗ੍ਰਿਫਤਾਰ

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਵਿਅਕਤੀ ਦੇ ਘਰ 'ਚ ਰੇਡ ਕੀਤੀ। ਫਿਲਹਾਲ ਪੁਲਿਸ ਨੇ ਵਿਅਕਤੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

-PTC News

Related Post