'ਆਪ੍ਰੇਸ਼ਨ ਗੰਗਾ' ਕਿਸਦੇ ਸਦਕਾ, ਮੋਦੀ ਸਰਕਾਰ ਦੀ ਪਹਿਲ ਜਾਂ ਸੋਸ਼ਲ ਮੀਡੀਆ ਦੇ ਸਦਕਾ?

By  Jasmeet Singh March 1st 2022 06:31 PM -- Updated: March 1st 2022 07:03 PM

ਜਸਮੀਤ ਸਿੰਘ: ਆਮ ਜ਼ਿੰਦਗੀ ਵਿਚ ਸਮਾਂ ਗੁਜ਼ਾਰਨ ਨੂੰ ਇਸਤੇਮਾਲ ਹੋਣ ਵਾਲਾ ਸੋਸ਼ਲ ਮੀਡੀਆ ਕਿਵੇਂ ਲੋੜ ਪੈਣ 'ਤੇ ਜਾਗਰੂਕਤਾ ਦਾ ਹਥਿਆਰ ਬਣ ਸਾਹਮਣੇ ਆਉਂਦਾ ਹੈ ਇਹ ਅਸੀਂ ਆਏ ਦਿਨ ਵੇਖਦੇ ਰਹਿੰਦੇ ਹਾਂ ਪਰ ਕਿੰਝ ਇਸਦੀ ਵਰਤੋਂ ਕਰਕੇ ਸਾਸ਼ਕਾਂ ਤੱਕ ਨੂੰ ਪਬਾਂ ਭਾਰ ਨੱਚਣ ਨੂੰ ਮਜਬੂਰ ਕੀਤਾ ਜਾ ਸਕਦਾ ਹੈ ਇਸਦਾ ਅਸਰ ਰੂਸ-ਯੂਕਰੇਨ ਦੀ ਜੰਗ ਦਰਮਿਆਨ ਵੇਖਣ ਨੂੰ ਮਿਲ ਰਿਹਾ ਹੈ।

ALSO READ IN ENGLISH: 'Operation Ganga' — India's mega mission to help its people stranded in warn-torn Ukraine

'ਆਪ੍ਰੇਸ਼ਨ-ਗੰਗਾ'-ਮੋਦੀ-ਸਰਕਾਰ-ਦੀ-ਪਹਿਲ-ਜਾਂ-ਸੋਸ਼ਲ-ਮੀਡੀਆ-ਦੇ-ਸਦਕਾ-3

ਦਰਸਲ ਜਿੱਥੇ ਇਸ ਸੰਕਟ ਦੀ ਘੜੀ ਵਿੱਚ ਰੂਸ ਅਤੇ ਯੂਕਰੇਨ ਦੀ ਲੜਾਈ ਵਿਚਕਾਰ ਅਨੇਕਾਂ ਹੀ ਭਾਰਤੀ ਵਿਦਿਆਰਥੀ ਜੂਝ ਰਹੇ ਹਨ ਉੱਥੇ ਹੀ ਜਾਣਕਾਰੀ ਦੇਣਾ ਚਾਵਾਂਗੇ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਸਨ ਕਿਉਂਕਿ ਭਾਰਤ ਦੇ ਮੁਕਾਬਲੇ ਉੱਥੇ ਦੀ ਡਾਕਟਰੀ ਪੜ੍ਹਾਈ ਸਸਤੀ ਪੈਂਦੀ ਹੈ। ਹੁਣ ਜਦੋਂ ਯੂਕਰੇਨ ਯੁੱਧ ਪ੍ਰਭਾਵਿਤ ਹੈ ਅਤੇ ਉੱਥੋਂ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਭਾਜਪਾ ਸਰਕਾਰ ਆਪਣੇ ਬਚਾਅ ਕਾਰਜਾਂ ਨੂੰ ਮਸ਼ਹੂਰ ਕਰਨ 'ਤੇ ਲੱਗੀ ਹੋਈ ਸੀ।

ਜਿੱਥੇ ਇੱਕ ਪਾਸੇ ਭਾਰਤੀ ਬਹੁਤ ਪਰਸਨ ਸੀ ਕਿ ਮੋਦੀ ਸਰਕਾਰ ਲੋੜ ਪੈਣ 'ਤੇ ਬਾਕਮਾਲ ਕੰਮ ਕਰ ਰਹੀ ਹੈ ਸਚਾਈ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਇੱਕ ਤੋਂ ਬਾਅਦ ਇੱਕ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵੱਲੋਂ ਇਸ ਸਚਾਈ ਦੀ ਪੋਲ ਖੋਲ ਕੇ ਰੱਖ ਦਿੱਤੀ ਗਈ। ਜਿੱਥੇ ਇੱਕ ਪਾਸੇ ਯੂਕਰੇਨ 'ਚ ਵਧਦੇ ਸੰਕਟ ਦਰਮਿਆਨ ਭਾਰਤੀ ਵਿਦਿਆਰਥੀਆਂ 'ਤੇ ਪੁਲਸ ਅਤੇ ਫੌਜ ਦੀ ਬੇਰਹਿਮੀ ਦਾ ਵੀਡੀਓ ਵਾਇਰਲ ਹੋਇਆ ਹੈ। ਉੱਥੇ ਫਸੇ ਭਾਰਤੀ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ ਨਾਲ ਕਈ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਰੋਮਾਨੀਆ ਅਤੇ ਪੋਲੈਂਡ ਦੀ ਸਰਹੱਦ 'ਤੇ ਭਾਰਤੀ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਦੇਖਿਆ ਗਿਆ। ਭਾਰਤ ਪਰਤਣ ਦੀ ਕੋਸ਼ਿਸ਼ ਕਰ ਰਹੇ ਇਨ੍ਹਾਂ ਵਿਦਿਆਰਥੀਆਂ ਦਾ ਵਿਰੋਧ ਕਰਨ 'ਤੇ ਉਨ੍ਹਾਂ 'ਤੇ ਲਾਠੀਆਂ ਦੀ ਵਰਖਾ ਵੀ ਕੀਤੀ ਗਈ।

'ਆਪ੍ਰੇਸ਼ਨ-ਗੰਗਾ'-ਮੋਦੀ-ਸਰਕਾਰ-ਦੀ-ਪਹਿਲ-ਜਾਂ-ਸੋਸ਼ਲ-ਮੀਡੀਆ-ਦੇ-ਸਦਕਾ-3

ਇਸ ਦੇ ਨਾਲ ਜਿੱਥੇ ਟਵਿੱਟਰ ਯੂਕਰੇਨ ਸੰਕਟ 'ਚ ਫਸੇ ਭਾਰਤੀ ਵਿਦਿਆਰਥੀਆਂ ਦੀਆਂ ਰੋਂਦਿਆਂ ਦੀ ਵੀਡਿਓਜ਼ ਨਾਲ ਭਰ ਚੁੱਕਿਆ ਹੈ ਉੱਥੇ ਨਾਕਰਿਕਾਂ ਦੇ ਜਾਗਰੂਕ ਹੋਣ ਦੇ ਨਾਲ ਨਾਲ ਭਾਰਤ ਸਰਕਾਰ ਵੀ ਜਾਗਰੂਕ ਹੋਈ ਤੇ ਉਸਨੂੰ ਇਹ ਪਤਾ ਲੱਗਿਆ ਵੀ ਹੁਣ ਇੱਕਲਾ ਸੋਸ਼ਲ ਮੀਡੀਆ ਮਾਰਕੀਟਿੰਗ ਨਾਲ ਕੰਮ ਨਹੀਂ ਚਲੇਗਾ ਪਰ ਹੁਣ ਰਣੰ ਵਿੱਚ ਉਤਰ ਰਣਨੀਤੀ ਬਣਾਉਣੀ ਪਵੇਗੀ। ਇਸਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਇਹਮ ਬੈਠਕਾਂ ਦਾ ਸਿਸਿਲਾ ਚੱਲਿਆ ਜਿਸ ਵਿੱਚ 'ਆਪ੍ਰੇਸ਼ਨ ਗੰਗਾ' ਨਾਂਅ ਅਧੀਨ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਦੀ ਤਰਕੀਬ ਬਣਾਈ ਗਈ।

ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਰੋਜ਼ਾਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਸਦਕਾ ਲੋਕਾਂ ਨੂੰ ਵੀ ਪਤਾ ਚੱਲਿਆ ਵੀ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਬਚਾਅ ਮਿਸ਼ਨ ਨੂੰ ਹੱਲੇ ਹੋਰ ਮਜ਼ਬੂਤੀ ਦੀ ਲੋੜ ਸੀ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ 'ਤੇ ਕੇਂਦਰ ਦੀ ਆਲੋਚਨਾ ਹੋਣ ਲੱਗੀ, ਸਰਕਾਰ ਨੂੰ ਵੀ ਮੁੱਦੇ ਨੂੰ ਹੋਰ ਗਹਿਰਾਈ ਨਾਲ ਸਮਝਣ ਦਾ ਮੌਕਾ ਮਿਲਾ 'ਤੇ ਇਸ ਤੋਂ ਬਾਅਦ ਨਰਿੰਦਰ ਮੋਦੀ ਨੂੰ ਅੱਜ ਸਵੇਰੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰ ਭਾਰਤੀ ਹਵਾਈ ਸੈਨਾ ਦੀ ਮਦਦ ਮੰਗਣੀ ਪਈ ਅਤੇ ਹੁਣ ਆਮ ਹਵਾਈ ਉਡਾਣਾਂ ਦੇ ਨਾਲ ਨਾਲ ਭਾਰਤੀ ਹਵਾਈ ਸੈਨਾ ਦੇ ਵਿਸ਼ਾਲ ਗਲੋਬਮਾਸਟਰ ਜਹਾਜ਼ ਵੀ ਭਾਰਤੀਆਂ ਦੇ ਬਚਾਅ ਲਈ ਉੱਡ ਪਏ।

'ਆਪ੍ਰੇਸ਼ਨ-ਗੰਗਾ'-ਮੋਦੀ-ਸਰਕਾਰ-ਦੀ-ਪਹਿਲ-ਜਾਂ-ਸੋਸ਼ਲ-ਮੀਡੀਆ-ਦੇ-ਸਦਕਾ-3

ਹੈਰਾਨਗੀ ਤਾਂ ਉਦੋਂ ਹੋਈ ਜਦੋਂ ਮੋਦੀ ਕੈਬਿਨਟ ਦੇ ਚਾਰ ਮੰਤਰੀਆਂ ਨੂੰ ਵੀ ਯੂਕਰੇਨ 'ਚ ਫਸੇ ਭਾਰਤੀਆਂ ਦੇ ਨਿਕਾਸੀ ਲਈ ਯੂਕਰੇਨ ਨਾਲ ਲਗਦੇ ਦੇਸ਼ਾਂ ਦਾ ਦੌਰਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਦੱਸਣਯੋਗ ਹੈ ਕਿ ਜਿੱਥੇ ਹਰਦੀਪ ਪੂਰੀ ਨੂੰ ਹੰਗਰੀ ਭੇਜਿਆ ਗਿਆ ਉੱਥੇ ਹੀ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੂੰ ਪੋਲੈਂਡ, ਜਯੋਤੀਰਾਦਿਤਿਆ ਸਿੰਧੀਆ ਨੂੰ ਰੋਮਾਨੀਆ ਮੋਲਦੋਵਾ ਅਤੇ ਕਿਰਨ ਰਿਜਿਜੂ ਨੂੰ ਤਾਲਮੇਲ ਬਿਠਾਉਣ ਲਈ ਸਲੋਵਾਕੀਆ ਰਵਾਨਾ ਕਰ ਦਿੱਤਾ ਗਿਆ। ਇਸ ਕਦਮ ਦਾ ਸਦਕਾ ਜਿੱਥੇ ਇੱਕ ਵਾਰ ਫਿਰ ਮੋਦੀ ਸਰਕਾਰ ਦੀ ਸ਼ਲਾਘਾ ਸ਼ੁਰੂ ਹੋਈ ਉੱਥੇ ਹੀ ਬੁਧੀਜੀਵੀ ਇਸਨੂੰ ਸੋਸ਼ਲ ਮੀਡੀਆ ਦੀ ਤਾਕਤ ਠਹਿਰਾ ਰਹੇ ਹਨ।

-PTC News

Related Post