ਸਾਡੀ ਚੋਣ ਲੜਾਈ ਸਿਰਫ਼ 'ਆਪ' ਨਾਲ ਹੈ - ਗੁਰਨਾਮ ਸਿੰਘ ਚਢੂਨੀ

By  Jasmeet Singh February 15th 2022 01:39 PM

ਮੋਹਾਲੀ: ਗੁਰਨਾਮ ਸਿੰਘ ਚਢੂਨੀ ਦਾ ਕਹਿਣਾ ਕਿ ਪੰਜਾਬ ਵਿੱਚ ਚੋਣਾਂ ਲੜਨ ਦਾ ਫੈਸਲਾ ਹਾਲਾਤ ਬਦਲਣ ਲਈ ਲਿਆ ਗਿਆ ਹੈ। ਸੰਯੁਕਤ ਸੰਘਰਸ਼ ਪਾਰਟੀ ਦੇ ਮੁਖੀ ਦਾ ਕਹਿਣਾ ਸੀ ਕਿ ਅੱਜ ਪੰਜਾਬ ਵਿੱਚ ਨਸ਼ਾ ਹੈ, ਬੇਰੁਜ਼ਗਾਰੀ ਵਧ ਰਹੀ ਹੈ, ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਚਢੂਨੀ ਨੇ ਇਹ ਸ਼ਬਦ ਮੋਹਾਲੀ ਵਿਖੇ ਆਪਣੇ ਗਠਜੋੜ ਸਹਯੋਗੀ ਬਲਬੀਰ ਸਿੰਘ ਰਾਜੇਵਾਲ ਦੀ ਸੰਯੁਕਤ ਸਮਾਜ ਮੋਰਚਾ ਦੇ ਮੋਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਦੇ ਪ੍ਰਚਾਰ ਦੌਰਾਨ ਕਹੇ। ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਵਿਵਾਦਿਤ ਟਿੱਪਣੀ ਤੋਂ ਬਾਅਦ ਬ੍ਰਾਹਮਣ ਸਮਾਜ ਤੋਂ ਮੰਗੀ ਮੁਆਫ਼ੀ ਉਨ੍ਹਾਂ ਕਿਹਾ ਕਿ ਸੰਘਰਸ਼ ਕਰਨ ਵਾਲੇ ਲੋਕ ਜੇਕਰ ਰਾਜਨੀਤੀ ਵਿੱਚ ਆ ਜਾਣ ਤਾਂ ਹੀ ਬਦਲਾਅ ਆ ਸਕਦਾ ਹੈ। ਚਢੂਨੀ ਦਾ ਕਹਿਣਾ ਹੈ ਕਿ ਪੂਰੇ ਦੇਸ਼ ਵਿੱਚ ਆਰਥਿਕ ਜੰਗ ਚੱਲ ਰਹੀ ਹੈ ਅਤੇ ਪੂਰੇ ਸੂਬੇ ਵਿੱਚ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਸਿਰਫ਼ 'ਆਪ' ਨਾਲ ਹੈ। ਚਢੂਨੀ ਨੇ ਦੋਸ਼ ਲਾਇਆ ਕਿ 'ਆਪ' ਨੇ ਵੱਡੇ ਅਮੀਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ। ਚਢੂਨੀ ਦਾ ਕਹਿਣਾ ਸੀ ਵੀ ਦੇਸ਼ ਵਿਚ ਕੋਰਪੋਰੇਟ ਦਾ ਰਾਜ ਆ ਚੁੱਕਿਆ ਇਹ ਲੋਕ ਵਿਆਪਰੀ ਹੁੰਦੇ ਨੇ ਤੇ ਇਨ੍ਹਾਂ ਦਾ ਰੱਬ ਪੇਸ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਜਨਤਾ ਨੂੰ ਹੀ ਨਿਚੋੜਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਤੇ ਪੰਜਾਬ ਨੂੰ ਬਦਲਣ ਲਈ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਕਦਮ ਧਰਿਆ ਹੈ। ਇਹ ਵੀ ਪੜ੍ਹੋ: 'ਮੈਂ CM ਹਾਂ ਅੱਤਵਾਦੀ ਨਹੀਂ' ਹੈਲੀਕਾਪਟਰ ਦੀ ਉੱਡਾਣ ਰੁਕਣ 'ਤੇ ਖ਼ਫ਼ਾ ਹੋਏ ਚੰਨੀ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਮੰਤਰੀਆਂ ਦੇ ਇਲਾਜ ਮੁਫ਼ਤ ਨੇ ਤੇ ਸਾਡੇ ਮਜ਼ਦੂਰਾਂ ਦੇ ਕਿਉਂ ਨਹੀਂ, ਉਨ੍ਹਾਂ ਕਿਹਾ ਜਿਹੜਾ ਸਾਡਾ ਰੰਗਲਾ ਪੰਜਾਬ ਸੀ ਉਹ ਅੱਜ ਗੰਦਲਾ ਪੰਜਾਬ ਬਣ ਗਿਆ ਹੈ। ਚਢੂਨੀ ਦਾ ਕਹਿਣਾ ਸੀ ਕਿ ਉਨ੍ਹਾਂ ਸੰਘਰਸ਼ੀਲ ਅਤੇ ਅੰਦੋਲਨਕਾਰੀ ਲੋਕਾਂ ਨੂੰ ਇੱਕ ਮੰਚ ਦਿੱਤਾ ਹੈ ਜਿਸਦੇ ਨਾਲ ਰਾਜਨੀਤੀ ਵਿਚ ਬਦਲਾਅ ਲਿਆਇਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੇਸ਼ ਵਿਚ ਫੜੀਆਂ ਗਈਆਂ ਨਸ਼ੇ ਦੀ ਖੇਪਾਂ ਦਾ ਹਵਾਲਾ ਦਿੰਦਿਆਂ ਅੰਬਾਨੀ-ਅਡਾਨੀ 'ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। -PTC News

Related Post