ਪੀ.ਟੀ.ਸੀ. ਨੇ ਫਿਲਮ 'ਭਾਈ ਤਾਰੂ ਸਿੰਘ' ਦਾ ਮਿਉਜ਼ਿਕ ਕੀਤਾ ਰਿਲੀਜ਼

By  Shanker Badra April 4th 2018 01:59 PM -- Updated: May 4th 2018 06:08 PM

ਪੀ.ਟੀ.ਸੀ. ਨੇ ਫਿਲਮ 'ਭਾਈ ਤਾਰੂ ਸਿੰਘ' ਦਾ ਮਿਉਜ਼ਿਕ ਕੀਤਾ ਰਿਲੀਜ਼:ਪੀ.ਟੀ.ਸੀ. ਮੋਸ਼ਨ ਪਿਕਚਰਜ਼ ਨੇ ਅੱਜ ਚੰਡੀਗੜ੍ਹ ਦੇ ਵਿੱਚ ਐਨੀਮੇਟਡ ਫਿਲਮ 'ਭਾਈ ਤਾਰੂ ਸਿੰਘ' ਦਾ ਮਿਉਜ਼ਿਕ ਲਾਂਚ ਕੀਤਾ ਹੈ।ਸਾਫ਼ -ਸੁਥਰੇ ਸੰਗੀਤ ਵੱਲ ਪੀ.ਟੀ.ਸੀ. ਨੈੱਟਵਰਕ ਨੇ ਇੱਕ ਹੋਰ ਕਦਮ ਚੁੱਕਿਆ ਹੈ।ਪੀ.ਟੀ.ਸੀ. ਨੈੱਟਵਰਕ ਫ਼ਿਲਮ ਦਾ ਮਿਉਜ਼ਿਕ ਪਾਰਟਨਰ ਹੈ।ਪੀ.ਟੀ.ਸੀ. ਨੇ ਫਿਲਮ 'ਭਾਈ ਤਾਰੂ ਸਿੰਘ' ਦਾ ਮਿਉਜ਼ਿਕ ਕੀਤਾ ਰਿਲੀਜ਼'ਭਾਈ ਤਾਰੂ ਸਿੰਘ' 3-ਡੀ ਐਨੀਮੇਟਿਡ ਫ਼ਿਲਮ ਹੈ।ਐਨੀਮੇਟਡ ਫਿਲਮ 'ਭਾਈ ਤਾਰੂ ਸਿੰਘ' ਦੇ ਮਿਉਜ਼ਿਕ ਲਾਂਚ ਮੌਕੇ ਬੋਲਦੇ ਹੋਏ ਪੀ.ਟੀ.ਸੀ. ਨੈੱਟਵਰਕ ਦੇ ਐੱਮ.ਡੀ.ਰਬਿੰਦਰ ਨਾਰਾਇਣ ਨੇ ਕਿਹਾ ਕਿ ਸਾਨੂੰ ਫਿਲਮ 'ਭਾਈ ਤਾਰੂ ਸਿੰਘ' ਲਈ ਵਿਸਮਾਦ ਮਿਊਜ਼ਿਕ ਨਾਲ ਸੰਗੀਤਕ ਗੱਠਜੋੜ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।ਪੀ.ਟੀ.ਸੀ. ਨੇ ਫਿਲਮ 'ਭਾਈ ਤਾਰੂ ਸਿੰਘ' ਦਾ ਮਿਉਜ਼ਿਕ ਕੀਤਾ ਰਿਲੀਜ਼ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਦੁਨੀਆਂ ਭਰ ਦੇ ਹਰ ਕੋਨੇ 'ਚੋਂ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੇ ਅਸ਼ਲੀਲਤਾ ਅਤੇ ਹਿੰਸਾ ਭਰਿਆਂ ਗਾਣਿਆਂ ਦੇ ਪ੍ਰਚਲਣ ਤੋਂ ਗੁੱਸੇ ਅਤੇ ਨਾਰਜ਼ਗੀ ਜਾਹਰ ਕੀਤੀ ਹੈ ਕਿਉਂਕਿ ਇਹ ਪ੍ਰਚਲਣ ਪੰਜਾਬ ਦੇ ਅਮੀਰ ਵਿਰਸੇ ਨੂੰ ਘੁਣ ਵਾਂਗ ਖਾਂਦਾ ਹੋਇਆ ਦਿਖਾਈ ਦੇ ਰਿਹਾ ਸੀ।ਪੀ.ਟੀ.ਸੀ. ਨੇ ਫਿਲਮ 'ਭਾਈ ਤਾਰੂ ਸਿੰਘ' ਦਾ ਮਿਉਜ਼ਿਕ ਕੀਤਾ ਰਿਲੀਜ਼ਅਸੀਂ ਪੀ.ਟੀ.ਸੀ. ਨੈਟਵਰਕ 'ਤੇ "ਭਾਈ ਤਾਰੂ ਸਿੰਘ" ਦੇ ਰੂਹਾਨੀਅਤ ਭਰਪੂਰ ਸੰਗੀਤ ਨੂੰ ਪ੍ਰਮੋਟ (ਉਤਸ਼ਾਹਿਤ) ਕਰਨ ਦੀ ਜ਼ਿੰਮੇਵਾਰੀ ਲੈ ਕੇ ਮਾਣ ਮਹਿਸੂਸ ਕਰ ਰਹੇ ਹਾਂ, ਜੋ ਕਿ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਸਾਡੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਹੋਵੇਗਾ।ਭਾਈ ਸਤਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ" ਰਾਗੀ ਜਥਿਆਂ ਨਾਲ ਜਸਪਿੰਦਰ ਨਰੂਲਾ ਵੱਲੋਂ 4 ਸੁਰੀਲੇ ਗੁਰਬਾਣੀ ਕੀਰਤਨ ਸ਼ਬਦਾਂ ਤੋਂ ਇਲਾਵਾ ਕੰਵਰ ਗਰੇਵਾਲ ਅਤੇ ਟਾਈਗਰ ਸਟਾਈਲ ਦੇ ਗੀਤਾਂ ਨਾਲ ਨੌਜਵਾਨਾਂ ਨੂੰ ਪੰਜਾਬੀਅਤ ਅਤੇ ਰੂਹਾਨੀ ਸੰਗੀਤ ਨਾਲ ਜੋੜ੍ਹਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ।

-PTCNews

Related Post