'ਪਦਮਸ਼੍ਰੀ' ਪੁਰਸਕਾਰ ਨਾਲ ਸਨਮਾਨਿਤ ਦਾਮੋਦਰ ਗਣੇਸ਼ ਬਾਪਟ ਦਾ ਹੋਇਆ ਦੇਹਾਂਤ

By  Jashan A August 17th 2019 11:15 AM

'ਪਦਮਸ਼੍ਰੀ' ਪੁਰਸਕਾਰ ਨਾਲ ਸਨਮਾਨਿਤ ਦਾਮੋਦਰ ਗਣੇਸ਼ ਬਾਪਟ ਦਾ ਹੋਇਆ ਦੇਹਾਂਤ,ਨਵੀਂ ਦਿੱਲੀ: ਪਦਮਸ਼੍ਰੀ' ਐਵਾਰਡ ਨਾਲ ਸਨਮਾਨਿਤ ਸਮਾਜ ਸੇਵੀ ਦਾਮੋਦਰ ਗਣੇਸ਼ ਬਾਪਟ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ। 87 ਸਾਲਾ ਦਾਮੋਦਰ ਗਣੇਸ਼ ਬਾਪਟ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਸਥਿਤ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਦੱਸ ਦਈਏ ਕਿ ਕੁਸ਼ਟ ਰੋਗੀਆਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਗਣੇਸ਼ ਬਾਪਟ ਨੂੰ ਸਾਲ 2018 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਆ ਸੀ।

https://twitter.com/ANI/status/1162577167273926656?s=20

ਹੋਰ ਪੜ੍ਹੋ:ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ

ਜ਼ਿਕਰਯੋਗ ਹੈ ਕਿ ਗਣੇਸ਼ ਬਾਪਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਅਧਿਆਪਕ ਦੇ ਤੌਰ 'ਤੇ ਕੀਤੀ ਸੀ। ਉਹ ਆਦਿਵਾਸੀ ਬੱਚਿਆਂ ਨੂੰ ਪੜ੍ਹਾਉਂਦੇ ਸਨ। ਪਿੰਡ ਸੋਠੀ 'ਚ ਭਾਰਤੀ ਕੁਸ਼ਟ ਨਿਵਾਰਕ ਸੰਘ ਵਲੋਂ ਚਲਾਏ ਗਏ ਆਸ਼ਰਮ ਵਿਚ ਕੁਸ਼ਟ ਰੋਗੀਆਂ ਦੀ ਸੇਵਾ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ।

-PTC News

Related Post