ਪਾਕਿ 'ਚ ਜ਼ਬਰਦਸਤ ਬੰਬ ਧਮਾਕੇ 'ਚ 9 ਚੀਨੀਆਂ ਸਣੇ 13 ਲੋਕਾਂ ਦੀ ਮੌਤ

By  Baljit Singh July 14th 2021 03:20 PM

ਇਸਲਾਮਾਬਾਦ : ਪਾਕਿਸਤਾਨ ਵਿਚ ਵੱਡੇ ਪੱਧਰ 'ਤੇ ਅੱਤਵਾਦੀ ਹਮਲਾ ਹੋਇਆ ਹੈ। ਚੀਨੀ ਇੰਜੀਨੀਅਰਾਂ ਅਤੇ ਪਾਕਿਸਤਾਨੀ ਸੈਨਿਕਾਂ ਨੂੰ ਲਿਜਾ ਰਹੀ ਬੱਸ ਵਿਚ ਆਈ.ਈ.ਡੀ. ਧਮਾਕਾ ਹੋਇਆ ਹੈ। ਇਸ ਹਮਲੇ ਵਿਚ 9 ਚੀਨੀ ਨਾਗਰਿਕਾਂ ਤੇ 2 ਪਾਕਿਸਤਾਨੀ ਫੌਜੀਆਂ ਸਣੇ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ।

ਪੜੋ ਹੋਰ ਖਬਰਾਂ: ਮਲੇਸ਼ੀਆ ‘ਚ ਟੀਕਾਕਰਨ ਕੇਂਦਰ ਬਣਿਆ ਆਫਤ, ਮੈਡੀਕਲ ਸਟਾਫ ਦੇ 200 ਮੈਂਬਰ ਨਿਕਲੇ ਪਾਜ਼ੇਟਿਵ

ਪਾਕਿਸਤਾਨ ਤੋਂ ਮਿਲੀ ਖ਼ਬਰ ਮੁਤਾਬਕ ਬੱਸ ਦਸੂ ਪੁਲ 'ਤੇ ਕੰਮ ਕਰ ਰਹੇ ਚੀਨੀ ਇੰਜੀਨੀਅਰਾਂ ਨੂੰ ਲਿਜਾ ਰਹੀ ਸੀ। ਬੱਸ ਵਿਚ 30 ਇੰਜੀਨੀਅਰ ਅਤੇ ਕਰਮਚਾਰੀ ਸਵਾਰ ਸਨ। ਬੱਸ ਦੀ ਸੁਰੱਖਿਆ ਪਾਕਿਸਤਾਨੀ ਸੈਨਿਕ ਕਰ ਰਹੇ ਸਨ। ਅਚਾਨਕ ਬੱਸ ਵਿਚ ਧਮਾਕਾ ਹੋਇਆ। ਹੁਣ ਤੱਕ 13 ਲੋਕਾਂ ਦੀ ਮੌਤ ਦੀ ਖ਼ਬਰ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪਾਕਿਸਤਾਨ ਦੀ ਸਥਾਨਕ ਮੀਡੀਆ ਮੁਤਾਬਕ ਲਾਸ਼ਾਂ ਅਤੇ ਜ਼ਖਮੀਆਂ ਨੂੰ ਪੇਂਡੂ ਸਿਹਤ ਕੇਂਦਰ ਦਾਸੂ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਮੁਹੰਮਦ ਆਰਿਫ ਨੇ ਕਿਹਾ ਕਿ ਧਮਾਕੇ ਦੀ ਤੀਬਰਤਾ ਦਾ ਪਤਾ ਲਗਾਉਣ ਅਤੇ ਇਸ ਬਾਰੇ ਹੋਰ ਜਾਨਣ ਲਈ ਜਾਂਚ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਫਰਾਂਸ: ‘ਗੂਗਲ’ ‘ਤੇ ਲੱਗਾ 59.2 ਕਰੋੜ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਕਾਰਨ

ਖੈਬਰ ਪਖਤੂਨਖਵਾ ਵਿਚ ਵੀ ਅੱਤਵਾਦੀ ਹਮਲਾ

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਪਾਕਿਸਤਾਨੀ ਸੈਨਾ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਹ ਹਮਲਾ ਹੰਗੂ ਵਿਚ ਹੋਇਆ। ਇਸ ਹਮਲੇ ਵਿਚ ਪਾਕਿਸਤਾਨੀ ਸੈਨਾ ਦੇ ਕੈਪਟਨ ਅਬਦੁੱਲ ਬਾਸਿਤ ਸਮੇਤ 12 ਜਵਾਨਾਂ ਦੀ ਮੌਤ ਹੋ ਗਈ ਜਦਕਿ 15 ਜਵਾਨ ਜ਼ਖਮੀ ਹੋਏ। ਦੱਸਿਆ ਗਿਆ ਸੀ ਕਿ ਅੱਤਵਾਦੀਆਂ ਨੇ ਕੁਝ ਜਵਾਨਾਂ ਨੂੰ ਬੰਧਕ ਵੀ ਬਣਾਲਿਆ ਸੀ। ਇਸ ਹਮਲੇ ਪਿੱਛੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

-PTC News

Related Post