ਪਾਕਿਸਤਾਨ 'ਚ ਪਹਿਲੀ ਸਿੱਖ ਲੜਕੀ ਪੱਤਰਕਾਰ ਬਣੀ

By  Shanker Badra May 12th 2018 05:45 PM -- Updated: May 12th 2018 06:16 PM

ਪਾਕਿਸਤਾਨ 'ਚ ਪਹਿਲੀ ਸਿੱਖ ਲੜਕੀ ਪੱਤਰਕਾਰ ਬਣੀ:ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਵੱਲੋਂ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ।ਪਹਿਲੀ ਵਾਰ ਪਿਸ਼ਾਵਰ ਦੀ ਜੰਮਪਲ ਮਨਮੀਤ ਕੌਰ ਪ੍ਰਸਿੱਧ ਨਿਊਜ਼ ਚੈਨਲ ਹਮ ਵਿਚ ਪੱਤਰਕਾਰੀ ਕਰਦੀ ਵਿਖਾਈ ਦੇਵੇਗੀ।Pakistan first Sikh girl Became journalistਮਨਮੀਤ ਕੌਰ ਨੂੰ ਪਾਕਿਸਤਾਨ ਵਿਚ ਪਹਿਲੀ ਮਹਿਲਾ ਸਿੱਖ ਪੱਤਰਕਾਰ ਹੋਣ ਦਾ ਮਾਣ ਹਾਸਿਲ ਹੋਇਆ ਹੈ।ਮਨਮੀਤ ਕੌਰ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ।ਉਸ ਨੇ ਪੱਤਰਕਾਰੀ ਨਾਲ ਜੁੜੇ ਸਾਰੇ ਪੇਪਰ ਪਾਸ ਕਰਦਿਆਂ ਇਹ ਮੁਕਾਮ ਹਾਸਿਲ ਕੀਤਾ ਹੈ।Pakistan first Sikh girl Became journalistਮਨਮੀਤ ਕੌਰ ਦੀ ਹਮ ਚੈਨਲ ਵੱਲੋਂ ਲਾਈਵ ਗੱਡੀ 'ਤੇ ਪੱਤਰਕਾਰੀ ਕਰਨ ਦੀ ਡਿਊਟੀ ਲਾਈ ਗਈ ਹੈ।ਉਹ ਪਾਕਿ ਅੰਦਰ ਸਿੱਖਾਂ ਦੇ ਹੋਣ ਵਾਲੇ ਸਮਾਗਮਾਂ ਦੀ ਵਿਸ਼ੇਸ਼ ਕਵਰੇਜ ਦੇ ਨਾਲ-ਨਾਲ ਸਰਕਾਰੀ ਸਮਾਗਮਾਂ ਦੀ ਵੀ ਕਵਰੇਜ ਕਰੇਗੀ।Pakistan first Sikh girl Became journalistਆਪਣੀ ਨਵੀਂ ਨੌਕਰੀ ਦੀ ਸ਼ੁਰੂਆਤ ਮੌਕੇ ਉਹ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਗੁਰੂ ਦਾ ਸ਼ੁਕਰਾਨਾ ਕਰਨ ਪੁੱਜੀ। https://www.facebook.com/ptcnewsonline/videos/1830803716939689/ -PTCNews

Related Post