ਇਮਰਾਨ ਵੱਲੋਂ ਭਾਰਤ ਨਾਲ ਗੱਲਬਾਤ ਦੀ ਪੇਸ਼ਕਸ਼, ਕਸ਼ਮੀਰ ਸਭ ਤੋਂ ਵੱਡਾ ਮੁੱਦਾ ਕਰਾਰ

By  Shanker Badra November 29th 2018 05:16 PM -- Updated: November 29th 2018 05:23 PM

ਇਮਰਾਨ ਵੱਲੋਂ ਭਾਰਤ ਨਾਲ ਗੱਲਬਾਤ ਦੀ ਪੇਸ਼ਕਸ਼, ਕਸ਼ਮੀਰ ਸਭ ਤੋਂ ਵੱਡਾ ਮੁੱਦਾ ਕਰਾਰ:ਪਾਕਿਸਤਾਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਬੀਤੇ ਕੱਲ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ।ਕਰਾਤਰਪੁਰ ਦੇ ਲਾਂਘੇ ਨੂੰ ਖੋਲਣ ਦੇ ਫੈਸਲੇ ਨਾਲ ਪਾਕਿਸਤਾਨ ਦੇ ਲੋਕ ਬਹੁਤ ਖੁਸ਼ ਹਨ।pakistan-pm-imran-khan-india-with-talk-offer-kashmir-big-issueਇਸ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਿਆਨ ਦਿੱਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸੌਂਹ ਚੁੱਕਣ ਤੋਂ ਬਾਅਦ ਹੀ ਕਰਾਤਰਪੁਰ ਸਬੰਧੀ ਫੈਸਲਾ ਕੀਤਾ ਗਿਆ ਸੀ।ਉਨ੍ਹਾਂ ਨੇ ਕਿਹਾ ਕਿ ਦੋਨਾਂ ਮੁਲਕਾਂ 'ਚ ਕਸ਼ਮੀਰ ਸਭ ਤੋਂ ਵੱਡਾ ਮੁੱਦਾ ਹੈ ਅਤੇ ਪਾਕਿਸਤਾਨ ਗੱਲਬਾਤ ਲਈ ਤਿਆਰ ਹੈ।Pakistan PM Imran Khan India With Talk offer Kashmir big issueਇਮਰਾਨ ਖਾਨ ਨੇ ਕਿਹਾ ਕਿ ਭਾਰਤ ਨਾਲ ਸਮਝੌਤਾ ਕਰਕੇ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਅਤੇ ਮੈਂ ਇਹ ਨਹੀਂ ਕਹੂੰਗਾ ਕਿ ਫੌਜ ਨਹੀ ਮੰਨੀ।ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ ਅਤੇ ਪਾਕਿਸਤਾਨ ਦੀ ਅੱਤਵਾਦੀ ਕਾਰਵਾਈਆਂ ਲਈ ਵਰਤੋਂ ਨਹੀ ਹੋਣ ਦਿੱਤੀ ਜਾਵੇਗੀ।Pakistan PM Imran Khan India With Talk offer Kashmir big issueਅਸੀਂ ਪਾਕਿਸਤਾਨ ਨੂੰ ਵੈਲਫੇਅਰ ਸਟੇਟ ਬਣਾਉਣਾ ਚਾਉਂਦੇ ਹਾਂ।ਉਨ੍ਹਾਂ ਨੇ ਕਿਹਾ ਕਿ ਕਰਾਤਰਪੁਰ ਸਾਹਿਬ ਸਿੱਖਾਂ ਲਈ ਉਨ੍ਹਾਂ ਹੀ ਮਹੱਤਵਪੂਰਨ ਹੈ ,ਜਿਨ੍ਹਾਂ ਮੁਸਲਿਮ ਲੋਕਾਂ ਲਈ ਮੱਕਾ ਮਦੀਨਾਂ ਹੈ। -PTCNews

Related Post