ਕਰਤਾਰਪੁਰ ਲਾਂਘਾ ਸਾਡੀ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਝਲਕਾਰਾ : ਇਮਰਾਨ ਖਾਨ

By  Shanker Badra December 3rd 2018 10:14 PM -- Updated: December 3rd 2018 10:17 PM

ਕਰਤਾਰਪੁਰ ਲਾਂਘਾ ਸਾਡੀ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਝਲਕਾਰਾ : ਇਮਰਾਨ ਖਾਨ:ਪਾਕਿਸਤਾਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਸਾਡੀ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਝਲਕਾਰਾ ਹੈ।ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਪੰਜਾਬ ਦੇ ਲੋਕਾਂ ਲਈ ਇੰਝ ਹੈ ਜਿਵੇਂ ਮੁਸਲਮਾਨਾਂ ਲਈ ਮਦੀਨਾ ਹੈ। [caption id="attachment_224566" align="aligncenter" width="300"]Pakistan Prime Minister Imran Khan kartarpur corridor Statement ਕਰਤਾਰਪੁਰ ਲਾਂਘਾ ਸਾਡੀ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਝਲਕਾਰਾ : ਇਮਰਾਨ ਖਾਨ[/caption] ਉਨ੍ਹਾਂ ਨੇ ਕਿਹਾ ਕਿ ਜੇਕਰ ਸਰਹੱਦ ਤੋਂ 4 ਕਿਲੋਮੀਟਰ ਦੂਰ ਮਦੀਨਾ ਹੋਵੇ ਤੇ ਅਸੀਂ ਨਾ ਜਾ ਸਕਦੇ ਹੋਈਏ ਤਾਂ ਸਾਨੂੰ ਕਿੰਨੀ ਤਕਲੀਫ਼ ਹੋਵੇਗੀ ਅਤੇ ਕਿੰਨੀ ਖੁਸ਼ੀ ਹੋਵੇਗੀ ਜੇ ਅਸੀਂ ਜਾ ਸਕੀਏ।ਇਮਰਾਨ ਖਾਨ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਫ਼ੈਸਲਾ ਹੈ।ਜਿਸ ਨਾਲ ਅਸੀਂ ਸਾਰੇ ਹਾਲਾਤ ਠੀਕ ਕਰਨਾ ਚਾਹੁੰਦੇ ਹਾਂ। [caption id="attachment_224563" align="aligncenter" width="300"]Pakistan Prime Minister Imran Khan kartarpur corridor Statement ਕਰਤਾਰਪੁਰ ਲਾਂਘਾ ਸਾਡੀ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਝਲਕਾਰਾ : ਇਮਰਾਨ ਖਾਨ[/caption] ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 28 ਨਵੰਬਰ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ। -PTCNews

Related Post