Tik Tok ਦਾ ਫਿਤੂਰ ਪਤੀ ਨੂੰ ਨਾ ਆਇਆ ਪਸੰਦ, ਪਤਨੀ ਅਤੇ ਸੱਸ ਨੂੰ ਗੋਲੀਆਂ ਨਾਲ ਭੁੰਨਿਆ

By  Baljit Singh June 28th 2021 10:30 PM

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪਤੀ ਵੱਲੋਂ ਆਪਣੀ ਪਤਨੀ ਦਾ ਸਿਰਫ਼ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਹ ਟਿਕਟਾਕ ’ਤੇ ਵੀਡੀਓ ਅਪਲੋਡ ਕਰਦੀ ਸੀ। ਕਰਾਚੀ ਦੇ ਲਾਂਡੀ ਇਲਾਕੇ ਦੀ ਸ਼ੇਰਪਾਓ ਕਲੋਨੀ ਵਿਚ ਐਤਵਾਰ ਨੂੰ ਇਸ਼ਾਕ ਨਾਮ ਦੇ ਸ਼ਖ਼ਸ ਨੇ ਪਤਨੀ ਦੇ ਨਾਲ-ਨਾਲ ਆਪਣੀ ਸੱਸ ਦਾ ਵੀ ਕਤਲ ਕਰ ਦਿੱਤਾ।

ਪੜੋ ਹੋਰ ਖਬਰਾਂ: ਜੰਲਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਕਾਇਦਾਬਾਦ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਗੌਸ ਬਖ਼ਸ਼ ਮੁਤਾਬਕ ਇਸ਼ਾਕ ਆਪਣੀ ਪਤਨੀ ਨਾਲ ਬਿਨ੍ਹਾਂ ਇਜਾਜ਼ਤ ਘਰੋਂ ਬਾਹਰ ਜਾਣ ਅਤੇ ਲੋਕਾਂ ਨਾਲ ਫੋਨ ’ਤੇ ਗੱਲ ਕਰਨ ਤੋਂ ਨਾਰਾਜ਼ ਰਹਿੰਦਾ ਸੀ। ਪਾਕਿਸਤਾਨੀ ਮੀਡੀਆਂ ਰਿਪੋਰਟਾਂ ਮੁਤਾਬਕ ਪਤਨੀ ਦੀ ਪਛਾਣ ਰੇਸ਼ਮਾ ਦੇ ਤੌਰ ’ਤੇ ਹੋਈ ਹੈ। ਰੇਸ਼ਮਾ ਨੂੰ ਟਿਕਟਾਕ ’ਤੇ ਵੀਡੀਓ ਅਪਲੋਡ ਕਰਨ ਦਾ ਸ਼ੌਂਕ ਸੀ। ਦੋਵਾਂ ਵਿਚਾਲੇ ਇਸੇ ਗੱਲ ’ਤੇ ਲੜਾਈ ਰਹਿੰਦੀ ਸੀ ਅਤੇ ਇਸੇ ਦੇ ਚੱਲਦੇ ਰੇਸ਼ਮਾ ਆਪਣੇ ਪੇਕੇ ਘਰ ਚਲੀ ਗਈ ਸੀ।

ਪੜੋ ਹੋਰ ਖਬਰਾਂ: ਪੰਜਾਬ 'ਚ ਕੋਰੋਨਾ ਵਾਇਰਸ ਦੇ 271 ਨਵੇਂ ਮਾਮਲੇ, ਇੰਨੇ ਮਰੀਜ਼ਾਂ ਦੀ ਹੋਈ ਮੌਤ

ਦੋਸ਼ ਹੈ ਕਿ ਇਸ਼ਾਕ ਐਤਵਾਰ ਨੂੰ ਆਪਣੇ ਸਹੁਰੇ ਗਿਆ ਅਤੇ ਪਤਨੀ ਅਤੇ ਸੱਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿਚ ਦੋਵਾਂ ਦੀ ਮੌਤ ਹੋ ਗਈ। ਪੁਲਸ ਨੇ ਚਸ਼ਮਦੀਦਾਂ ਦੇ ਬਿਆਨ ਰਿਕਾਰਡ ਕਰਨ ਦੇ ਬਾਅਦ ਕੇਸ ਦਰਜ ਕਰ ਲਿਆ ਹੈ। ਇਸ਼ਾਕ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫ਼ਰਾਰ ਹੋ ਗਿਆ। ਪੁਲਸ ਉਸ ਦੀ ਭਾਲ ਕਰ ਰਹੀ ਹੈ।

ਪੜੋ ਹੋਰ ਖਬਰਾਂ: ਇਸ ਸੂਬੇ ਦਾ ਵੱਡਾ ਐਲਾਨ, ਹਰ ਦਲਿਤ ਪਰਿਵਾਰ ਨੂੰ ਮਿਲੇਗੀ 10 ਲੱਖ ਦੀ ਆਰਥਿਕ ਮਦਦ

-PTC News

Related Post