ਮੁੱਖ ਖਬਰਾਂ

ਪੰਜਾਬ 'ਚ ਕੋਰੋਨਾ ਵਾਇਰਸ ਦੇ 271 ਨਵੇਂ ਮਾਮਲੇ, ਇੰਨੇ ਮਰੀਜ਼ਾਂ ਦੀ ਹੋਈ ਮੌਤ

By Baljit Singh -- June 28, 2021 9:06 pm -- Updated:Feb 15, 2021

ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਦੀ ਰਫਤਾਰ ਲਗਾਤਾਰ ਮੱਠੀ ਪੈਂਦੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ 271 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ ਤੇ ਇਸ ਸਮੇਂ ਦੌਰਾਨ 18 ਮਰੀਜ਼ਾਂ ਨੇ ਆਪਣੀ ਜਾਨ ਗੁਆਈ ਹੈ।

ਪੜੋ ਹੋਰ ਖਬਰਾਂ: ਲੁਧਿਆਣਾ ’ਚ ਦੇਹ ਵਪਾਰ ਦਾ ਪਰਦਾਫਾਸ਼, ਗੂਗਲ ਪੇਅ ਉੱਤੇ ਹੁੰਦੀ ਸੀ ਅਦਾਇਗੀ

ਇਸ ਦੌਰਾਨ 614 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਆਪਣੇ ਘਰਾਂ ਨੂੰ ਪਰਤੇ ਹਨ, ਜਿਸ ਨਾਲ ਸੂਬੇ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 3639 ਹੋ ਗਈ ਹੈ। ਕੋਰੋਨਾ ਵਾਇਰਸ ਦੀ ਅੱਜ ਦੀ ਪਾਜ਼ੇਟਿਵ ਦਰ 0.67 ਫੀਸਦ ਰਹੀ ਹੈ।

ਪੜੋ ਹੋਰ ਖਬਰਾਂ: 5ਵੀਂ ਕਲਾਸ ਦੀ ਲੜਕੀ ਵੇਚ ਰਹੀ ਸੀ ਫਲ, ਵਿਅਕਤੀ ਨੇ 12 ਅੰਬਾਂ ਲਈ ਦਿੱਤੇ ਸਵਾ ਲੱਖ ਰੁਪਏ

ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ 298 ਮਰੀਜ਼ ਸਾਹਮਣੇ ਆਏ ਸਨ ਤੇ 11 ਮਰੀਜ਼ਾਂ ਨੇ ਆਪਣੀ ਜਾਨ ਗੁਆਈ ਸੀ।

ਪੜੋ ਹੋਰ ਖਬਰਾਂ: ਜੰਲਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

-PTC News

  • Share