#Coronavirus ਤੋਂ ਲੋਕਾਂ ਨੂੰ ਬਚਾਉਂਦੇ-ਬਚਾਉਂਦੇ ਮਰ ਗਿਆ ਡਾਕਟਰ, ਦੇਖੋ ਵੀਡੀਓ ਮਰਨ ਤੋਂ ਪਹਿਲਾਂ ਕੀ ਕਿਹਾ

By  Shanker Badra March 24th 2020 10:22 PM

#Coronavirus ਤੋਂ ਲੋਕਾਂ ਨੂੰ ਬਚਾਉਂਦੇ-ਬਚਾਉਂਦੇ ਮਰ ਗਿਆ ਡਾਕਟਰ, ਦੇਖੋ ਵੀਡੀਓ ਮਰਨ ਤੋਂ ਪਹਿਲਾਂ ਕੀ ਕਿਹਾ:ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ।ਜਿਸ ਤਰੀਕੇ ਨਾਲ ਭਾਰਤ ਕੋਰੋਨਾ ਨਾਲ ਲੜਾਈ ਲੜ ਰਿਹਾ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਡਾਕਟਰ ਵੀ ਜੰਗੀ ਪੱਧਰ 'ਤੇ ਲੱਗੇ ਹੋਏ ਹਨ। ਇਸ ਦੌਰਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ ਖੇਤਰ ਵਿੱਚ ਕੋਰੋਡ- 19 ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਕਾਰਨ ਇੱਕ 26 ਸਾਲਾ ਡਾਕਟਰ ਦੀ ਮੌਤ ਸੋਸ਼ਲ ਮੀਡੀਆ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦੇਸ਼ ਵਿੱਚ ਇਸ ਵਾਇਰਸ ਤੋਂ ਕਿਸੇ ਡਾਕਟਰ ਦੀ ਮੌਤ ਦਾ ਇਹ ਪਹਿਲਾ ਕੇਸ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਸੋਮਵਾਰ (23 ਮਾਰਚ) ਨੂੰ ਦਿੱਤੀ। ਉਸਾਮਾ ਰਿਆਜ਼ ਹਾਲ ਹੀ ਵਿਚ ਇਰਾਨ ਅਤੇ ਇਰਾਕ ਤੋਂ ਵਾਪਸ ਆਏ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਜਿਵੇਂ ਹੀ ਡਾਕਟਰ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਪਹੁੰਚੀ ਤਾਂ ਲੋਕਾਂ ਨੇ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੇਟਵੀਟ ਕਰ ਕੇ ਡਾਕਟਰ ਨੂੰ ਅਸਲੀ ਹੀਰੋ ਦੱਸਿਆ ਹੈ। ਉਸਾਮਾ ਰਿਆਜ਼ ਹਾਲ ਹੀ ਵਿਚ ਇਰਾਨ ਅਤੇ ਇਰਾਕ ਤੋਂ ਵਾਪਸ ਆਏ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ।

ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜੋ ਉਸਾਮਾ ਰਿਆਜ਼ ਦੀ ਦੱਸੀ ਜਾ ਰਹੀ ਹੈ। ਜਿਸ ਵਿਚ ਉਹ ਲੋਕਾਂ ਨੂੰ ਆਖਰੀ ਵਾਰ ਕੋਰੋਨਾ ਤੋਂ ਬਚਣ ਲਈ ਆਪਣੇ ਘਰਾਂ ਵਿਚ ਰਹਿਣ ਲਈ ਕਹਿ ਰਿਹਾ ਹੈ।ਇਸ ਵੀਡੀਓ ਵਿਚ ਉਹ ਕਹਿ ਰਹੇ ਹਨ ਕਿ ਮੈਂ ਤੁਹਾਨੂੰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਲੋਕ ਇਸ ਵਾਇਰਸ ਨੂੰ ਮਜ਼ਾਕ ਨਾ ਸਮਝੋ, ਇਹ ਮਜ਼ਾਕ ਨਹੀਂ ਹੈ।

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਆਜ਼ ਸ਼ੁੱਕਰਵਾਰ (20 ਮਾਰਚ) ਨੂੰ ਘਰ ਆਇਆ ਸੀ ਪਰ ਅਗਲੇ ਦਿਨ ਨਹੀਂ ਆ ਸਕਿਆ। ਉਸ ਨੂੰ ਪਹਿਲਾਂ ਮਿਲਟਰੀ ਹਸਪਤਾਲ ਅਤੇ ਫਿਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉਸ ਨੂੰ ਵੈਂਟੀਲੇਟਰ 'ਤੇ ਬਿਠਾਇਆ ਗਿਆ ਅਤੇ ਐਤਵਾਰ (22 ਮਾਰਚ) ਨੂੰ ਉਸ ਦੀ ਮੌਤ ਹੋ ਗਈ। ਉਹ ਗਿਲਗਿਤ-ਬਾਲਟਿਸਤਾਨ ਦਾ ਵਸਨੀਕ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ 908 ਲੋਕਾਂ ਦੀ ਰਿਪੋਰਟ ਪਾਜੀਟਿਵ ਆ ਚੁੱਕੀ ਹੈ ਅਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTCNews

Related Post