ਪਾਕਿਸਤਾਨ ਨੇ ਸਰਹੱਦ 'ਤੇ ਭਾਰਤੀ ਖੇਤਰ 'ਚ ਭੇਜਿਆ ਡਰੋਨ, ਬੀਐੱਸਐੱਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

By  Shanker Badra October 31st 2020 04:00 PM

ਪਾਕਿਸਤਾਨ ਨੇ ਸਰਹੱਦ 'ਤੇ ਭਾਰਤੀ ਖੇਤਰ 'ਚ ਭੇਜਿਆ ਡਰੋਨ, ਬੀਐੱਸਐੱਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ:ਦੀਨਾਨਗਰ : ਪਾਕਿਸਤਾਨ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਭਾਰਤ -ਪਾਕਿਸਤਾਨ ਸਰਹੱਦ ਦੇ ਗੁਰਦਾਸਪੁਰ ਸੈਕਟਰ ਅੰਦਰ ਪਾਕਿਸਤਾਨੀ ਡਰੋਨਾਂ ਦੀ ਘੁਸਪੈਠ ਦੀਆਂ ਲਗਾਤਾਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੀ ਰਾਤ ਵੀ ਭਾਰਤੀ ਸੀਮਾ ‘ਚ ਭੇਜੇ ਗਏ ਪਾਕਿਸਤਾਨੀ ਡਰੋਨ ਨੂੰ ਬੀਐੱਸਐੱਫ ਨੇ ਵਾਪਸ ਭਜਾ ਦਿੱਤਾ ਹੈ।

Pakistani drone enters Indian territory near Gurdaspur, retreats after border security opens fire ਪਾਕਿਸਤਾਨ ਨੇ ਸਰਹੱਦ 'ਤੇ ਭਾਰਤੀ ਖੇਤਰ 'ਚ ਭੇਜਿਆ ਡਰੋਨ, ਬੀਐੱਸਐੱਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਹਿੰਦ-ਪਾਕਿ ਸਰਹੱਦ 'ਤੇ ਠਾਕੁਰਪੁਰ ਪੋਸਟ ਨੇੜੇ ਬੀਤੀ ਰਾਤ ਪਾਕਿਸਤਾਨ ਵੱਲੋਂ ਆਇਆ ਡਰੋਨ ਦੋ ਵਾਰਭਾਰਤੀ ਖੇਤਰ ਅੰਦਰ ਦਾਖ਼ਲ ਹੋਇਆ, ਇਸ ਦੌਰਾਨ ਸੀਮਾ ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕੀਤੀ ਗਈ ਤੇ ਡਰੋਨ ਪਾਕਿਸਤਾਨ ਵੱਲ ਵਾਪਸ ਮੁੜ ਗਿਆ।

ਇਹ ਵੀ ਪੜ੍ਹੋ : ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

Pakistani drone enters Indian territory near Gurdaspur, retreats after border security opens fire ਪਾਕਿਸਤਾਨ ਨੇ ਸਰਹੱਦ 'ਤੇ ਭਾਰਤੀ ਖੇਤਰ 'ਚ ਭੇਜਿਆ ਡਰੋਨ, ਬੀਐੱਸਐੱਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

ਦੱਸਣਯੋਗ ਹੈ ਕਿ ਬੀਤੀ ਰਾਤ ਭਾਰਤ ਪਾਕਿਸਤਾਨ ਸਰਹੱਦ 'ਤੇ ਬੀਐੱਸਐਫ ਦੀ ਠਾਕੁਰਪੁਰ ਪੋਸਟ 'ਤੇ ਸੁਰੱਖਿਆ ਬਲਾਂ ਨੇ 11.22 ਵਜੇ ਇਕ ਪਾਕਿਸਤਾਨੀ ਡਰੋਨ ਦੇਖਿਆ। ਜਿਸ 'ਤੇ ਬੀਐਸਐਫ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਤੋਂ ਬਾਅਦ 12.05 'ਤੇ ਇਕ ਹੋਰ ਡਰੋਨ ਭਾਰਤੀ ਖੇਤਰ ਅੰਦਰ ਦਾਖ਼ਲ ਹੋਇਆ ਬੀਐੱਸਐੱਫ ਜਵਾਨਾਂ ਵੱਲੋਂ ਉਸ 'ਤੇ ਵੀ ਲਗਾਤਾਰ ਫਾਇਰਿੰਗ ਕੀਤੀ ਗਈ। ਜਿਸ ਮਗਰੋਂ ਡਰੋਨ ਪਾਕਿਸਤਾਨ ਵੱਲ ਵਾਪਸ ਮੁੜ ਗਿਆ।

Pakistani drone enters Indian territory near Gurdaspur, retreats after border security opens fire ਪਾਕਿਸਤਾਨ ਨੇ ਸਰਹੱਦ 'ਤੇ ਭਾਰਤੀ ਖੇਤਰ 'ਚ ਭੇਜਿਆ ਡਰੋਨ, ਬੀਐੱਸਐੱਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

ਇਸ ਘਟਨਾ ਮਗਰੋਂ ਅੱਜ ਸਵੇਰੇ ਬੀਐੱਸਐੱਫ ਦੇ ਆਈਜੀ ਮਹੀਪਾਲ ਸਿੰਘ ਡੀਆਈਜੀ ਰਾਜੇਸ਼ ਸ਼ਰਮਾ ਤੇ ਬੀਐੱਸਐੱਫ ਦੇ ਕਮਾਂਡੈਂਟ ਸਣੇ ਦੀਨਾਨਗਰ ਹਲਕਾ ਡੀਐੱਸਪੀ ਮਹੇਸ਼ ਸੈਣੀ ਵੀ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਹਨ। ਜਿਨ੍ਹਾਂ ਵੱਲੋਂ ਇਲਾਕੇ ਦੀ ਤਲਾਸ਼ੀ ਜਾਰੀ ਹੈ ਪਰ ਫਿਲਹਾਲ ਅਜੇ ਤਕ ਸੁਰੱਖਿਆ ਬਲਾਂ ਦੇ ਹੱਥ ਕੁਝ ਨਹੀਂ ਲੱਗਿਆ।

-PTCNews

Related Post