ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਦਾ ਹੋਇਆ ਦੇਹਾਂਤ

By  Riya Bawa September 23rd 2022 02:02 PM -- Updated: September 23rd 2022 02:11 PM

ਚੰਡੀਗੜ੍ਹ: ਉੱਘੇ ਸਿੱਖ ਵਿਦਵਾਨ ਤੇ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਦਾ ਲੰਬੀ ਬਿਮਾਰੀ ਤੋਂ ਬਾਅਦ ਦਾ ਦੇਹਾਂਤ ਹੋ ਗਿਆ। ਉਹ 90 ਵਰ੍ਹਿਆਂ ਦੇ ਸਨ। ਉਨ੍ਹਾਂ ਆਖਰੀ ਸਾਹ ਐਡਮਿੰਟਨ ’ਚ ਲਿਆ। ਵਿਦਵਾਨ ਪੁਰੇਵਾਲ ਦੀ ਮੌਤ ਦੀ ਅਫ਼ਵਾਹ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਫੈਲੀ ਸੀ ਪਰ ਉਸ ਵਕਤ ਬੇਸ਼ੱਕ ਉਨ੍ਹਾਂ ਦੀ ਸਿਹਤ ਨਾਜ਼ੁਕ ਸੀ ਪਰ ਉਹ ਜਿਉਂਦੇ ਸੀ ਤੇ ਡਾਕਟਰਾਂ ਦੀ ਨਿਗਰਾਨੀ ਹੇਠ ਸੀ। ਉਨ੍ਹਾਂ ਨੇ ਵੀਰਵਾਰ(ਕੈਨੇਡਾ ਸਮੇ) ਤੜਕੇ ਆਖ਼ਰੀ ਸਾਹ ਲਏ, ਉਨ੍ਹਾਂ ਦੇ ਕਰੀਬੀਆਂ ਵੱਲੋਂ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਵਿਦਵਾਨ ਪੁਰੇਵਾਲ ਦੀ ਮੌਤ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਲਈ ਇੱਕ ਵੱਡਾ ਝਟਕਾ ਹੈ।

NanakshahiCalendar

ਨਾਨਕਸ਼ਾਹੀ ਕੈਲੰਡਰ ਪੁਰੇੇਵਾਲ ਦੀ ਸਿੱਖ ਇਤਿਹਾਸ ਲਈ ਵੱਡੀ ਦੇਣ ਸੀ। ਅਸਲ 'ਚ ਪੁਰਾਣੇ ਬਿਕਰਮੀ ਕੈਲੰਡਰ ’ਚ ਕਈ ਪੁਰਬ ਸਾਲ ਦੋ-ਦੋ ਵਾਰੀ ਆ ਜਾਂਦੇ ਸਨ ਤੇ ਕਈ ਪੁਰਬ ਸਾਲ ’ਚ ਇਕ ਵਾਰੀ ਵੀ ਨਹੀਂ ਸਨ ਆਉਂਦੇ। ਇਸ ਕਾਰਨ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਦੀ ਰਚਨਾ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਭਦੌੜ ਤੋਂ 'ਆਪ' ਵਿਧਾਇਕ ਉਗੋਕੇ ਦੇ ਪਿਤਾ ਹਸਪਤਾਲ ਦਾਖ਼ਲ, ਸੋਸ਼ਲ ਮੀਡੀਆ 'ਤੇ ਜ਼ਹਿਰ ਨਿਗਲਣ ਦੀ ਚਰਚਾ

ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਲਈ ਲਗਪਗ 15 ਵਰ੍ਹੇ ਨਿਰੰਤਰ ਕੰਮ ਕੀਤਾ। ਇਸ ਨੂੰ ਤਿਆਰ ਕਰਨ ਲਈ ਪੁਰੇਵਾਲ ਨੇ ਕ੍ਰਿਸ਼ਚੀਅਨ ਕੈਲੰਡਰ ਸਮੇਤ ਦੁਨੀਆ ਦੇ ਬਹੁਤ ਸਾਰੇ ਕੈਲੰਡਰਾਂ ਸਮੇਤ ਅਸਟਰੋਨਾਮੀ ਦੀਆਂ 120 ਕਿਤਾਬਾਂ ਦਾ ਅਧਿਐਨ ਕੀਤਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਪ੍ਰਵਾਨਗੀ ਦਿੱਤੀ ਤੇ ਇਸ ਨੂੰ ਲਾਗੂ ਕਰ ਦਿੱਤਾ ਗਿਆ।

-PTC News

Related Post