Sun, May 19, 2024
Whatsapp

3-3 ਵਿਆਹ ਕਰਵਾ ਕੇ ਵੀ ਨਹੀਂ ਆਇਆ ਸਬਰ, ਸਿਹਰਾ ਬੰਨ੍ਹ ਚੌਥੀ ਘਰਵਾਲੀ ਦੀ ਭਾਲ ਕਰ ਰਿਹੈ ਫ਼ਰੀਦਕੋਟ ਦਾ ਇਹ ਸ਼ਖਸ

ਨੀਟਾ, ਫਰੀਦਕੋਟ ਦੇ ਪਿੰਡ ਕੰਮੇਆਣਾ ਦਾ ਰਹਿਣ ਵਾਲਾ ਹੈ। ਉਹ ਆਪਣੀ ਸਾਈਕਲ ਰੇਹੜੀ 'ਤੇ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਹੈ। ਉਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਲਈ ਨਵੀਂ ਪਤਨੀ ਦੀ ਤਲਾਸ਼ ਵਿਚ ਹੈ, ਕਿਉਂਕਿ ਪਹਿਲਾਂ ਸਹੀ ਪਤਨੀਆਂ ਨਹੀਂ ਮਿਲੀਆਂ।

Written by  KRISHAN KUMAR SHARMA -- May 06th 2024 11:22 AM -- Updated: May 06th 2024 11:26 AM
3-3 ਵਿਆਹ ਕਰਵਾ ਕੇ ਵੀ ਨਹੀਂ ਆਇਆ ਸਬਰ, ਸਿਹਰਾ ਬੰਨ੍ਹ ਚੌਥੀ ਘਰਵਾਲੀ ਦੀ ਭਾਲ ਕਰ ਰਿਹੈ ਫ਼ਰੀਦਕੋਟ ਦਾ ਇਹ ਸ਼ਖਸ

3-3 ਵਿਆਹ ਕਰਵਾ ਕੇ ਵੀ ਨਹੀਂ ਆਇਆ ਸਬਰ, ਸਿਹਰਾ ਬੰਨ੍ਹ ਚੌਥੀ ਘਰਵਾਲੀ ਦੀ ਭਾਲ ਕਰ ਰਿਹੈ ਫ਼ਰੀਦਕੋਟ ਦਾ ਇਹ ਸ਼ਖਸ

Viral Marriage Story: ਕਹਿੰਦੇ ਹਨ ਕਿ ਜੋੜੀਆਂ ਰੱਬ ਬਣਾ ਕੇ ਭੇਜਦਾ ਹੈ, ਪਰ ਜਦੋਂ ਇਹ ਜੋੜੀਆਂ ਲਗਾਤਾਰ ਆਪਣਾ ਸਾਥੀ ਬਦਲਦੀਆਂ ਰਹਿਣ ਤਾਂ ਫਿਰ ਕੀ ਕਿਹਾ ਜਾ ਸਕਦਾ ਹੈ। ਫ਼ਰੀਦਕੋਟ (Faridkot Story) ਦੇ ਸ਼ਖਸ ਨੀਟੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਹੈ ਕਿ ਤਿੰਨ-ਤਿੰਨ ਵਿਆਹ ਕਰਵਾਉਣ ਤੋਂ ਬਾਅਦ ਵੀ ਉਸ ਨੂੰ ਸਬਰ ਨਹੀਂ ਆ ਰਿਹਾ ਅਤੇ ਹੁਣ ਨਵਾਂ ਵਿਆਹ ਕਰਵਾਉਣ ਲਈ ਤਿਆਰ ਹੈ। ਭਾਵੇਂ ਕਿ ਤੁਹਾਨੂੰ ਇਹ ਸੁਣ ਕੇ ਇੱਕ ਵਾਰ ਝੂਠ ਲੱਗੇ ਅਤੇ ਹਾਸਾ ਵੀ ਆਵੇ, ਪਰ ਇਹ ਸੱਚਾਈ ਹੈ।

ਸਿਰ 'ਤੇ ਸਿਹਰਾ ਸਜਾ ਅਤੇ ਹੱਥ 'ਚ ਕ੍ਰਿਪਾਨ ਫੜੀ ਇਹ ਸ਼ਖਸ ਰੋਜ਼ਾਨਾ ਇਸ ਤਰ੍ਹਾਂ ਹੀ ਤਿਆਰ ਹੋ ਕੇ ਕੰਮ 'ਤੇ ਨਿਕਲਦਾ ਹੈ। ਨੀਟਾ ਦੇ ਪਹਿਲਾਂ ਤਿੰਨ ਵਿਆਹ ਹੋ ਚੁੱਕੇ ਹਨ। ਉਸ ਦੀਆਂ ਪਹਿਲੀਆਂ ਦੋ ਪਤਨੀਆਂ ਉਸ ਨੂੰ ਛੱਡ ਗਈਆਂ ਸਨ, ਜਦਕਿ ਤੀਜੀ ਪਤਨੀ ਨੇ ਪਿੰਡ ਵਿੱਚ ਹੀ ਕਿਸੇ ਹੋਰ ਨਾਲ ਪਿਆਰ ਦੀ ਪੀਂਘ ਚੜ੍ਹਾ ਲਈ। ਇਨ੍ਹਾਂ ਗੱਲਾਂ ਕਰਕੇ ਦੁਖੀ ਹੋਏ ਨੀਟੇ ਨੇ ਹੁਣ ਚੌਥੀ ਘਰਵਾਲੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


ਨੀਟਾ, ਫਰੀਦਕੋਟ ਦੇ ਪਿੰਡ ਕੰਮੇਆਣਾ ਦਾ ਰਹਿਣ ਵਾਲਾ ਹੈ। ਉਹ ਆਪਣੀ ਸਾਈਕਲ ਰੇਹੜੀ 'ਤੇ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਹੈ। ਉਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਲਈ ਨਵੀਂ ਪਤਨੀ ਦੀ ਤਲਾਸ਼ ਵਿਚ ਹੈ, ਕਿਉਂਕਿ ਪਹਿਲਾਂ ਸਹੀ ਪਤਨੀਆਂ ਨਹੀਂ ਮਿਲੀਆਂ। ਹੁਣ ਜੇਕਰ ਉਸ ਨੂੰ ਕੋਈ ਉਸ ਵਰਗੀ ਮਿਲ ਗਈ ਤਾਂ ਉਹ ਉਸ ਨਾਲ ਵਿਆਹ ਕਰ ਲਵੇਗਾ।

ਨੀਟਾ ਨੇ ਕਿਹਾ ਕਿ ਨਵੀਂ ਪਤਨੀ ਦੀ ਭਾਲ ਲਈ ਹੀ ਉਹ ਰੋਜ਼ਾਨਾ ਲਾੜੇ ਵਾਂਗ ਘਰੋਂ ਸੱਜ-ਧੱਜ ਕੇ ਨਿਕਲਦਾ ਹੈ ਕਿ ਕਦੋਂ ਭਾਗ ਖੁੱਲ੍ਹ ਜਾਣ ਤੇ ਉਸ ਦੇ ਘਰ ਵਿੱਚ ਵੀ ਚੁੱਲ੍ਹਾ ਮੱਚਦਾ ਹੋ ਜਾਵੇ। ਉਸ ਨੇ ਦੱਸਿਆ ਕਿ ਉਸ ਦੇ ਪਹਿਲਾਂ 3 ਵਿਆਹ ਹੋ ਚੁੱਕੇ ਹਨ, ਪਰ 2 ਪਤਨੀਆਂ ਉਸ ਨੂੰ ਛੱਡ ਗਈਆਂ ਸਨ, ਜਦਕਿ ਤੀਜੀ ਨੇ ਪਿੰਡ 'ਚ ਹੀ ਕਿਸੇ ਹੋਰ ਸ਼ਖਸ ਨਾਲ ਪਿਆਰ ਦੀ ਪੀਂਘ ਚੜ੍ਹਾ ਲਈ ਅਤੇ ਹੁਣ ਉਸ ਦਾ ਘਰ 2 ਹਿੱਸਿਆਂ ਵਿਚ ਵੰਡ ਕੇ ਉਹ ਵੱਖ ਰਹਿ ਰਹੀ ਹੈ। ਉਸ ਨੇ ਕਿਹਾ ਕਿ ਰੱਬ 'ਤੇ ਪੂਰਾ ਭਰੋਸਾ ਹੈ ਕਿ ਇੱਕ ਦਿਨ ਉਸ ਨੂੰ ਆਪਣੇ ਦਿਲ ਦੀ ਰਾਣੀ ਜ਼ਰੂਰ ਮਿਲੇਗੀ।

- PTC NEWS

Top News view more...

Latest News view more...

LIVE CHANNELS
LIVE CHANNELS