ਪੈਮ ਗੋਸਲ ਨੇ ਰਚਿਆ ਇਤਿਹਾਸ, ਸਕੌਟਿਸ਼ ਪਾਰਲੀਮੈਂਟ 'ਚ ਬਣੀ ਪਹਿਲੀ ਮਹਿਲਾ ਸਿੱਖ ਮੈਂਬਰ
Jagroop Kaur
May 10th 2021 04:51 PM --
Updated:
May 10th 2021 05:00 PM
ਵਿਦੇਸ਼ੀ ਧਰਤੀ 'ਤੇ ਦੇਸੀ ਅਤੇ ਲੋਕਾਂ ਦਾ ਕਬਜ਼ਾ ਹੁਣ ਆਮ ਜਿਹੀ ਗੱਲ ਹੋ ਗਿਆ ਹੈ , ਇਸ ਦੇ ਲਈ ਦੇਸੀ ਲੋਕਾਂ ਦੀ ਮਿਹਨਤ ਅਤੇ ਸਬਰ ਸਿਦਕ ਬਹੁਤ ਹੁੰਦੀਆਂ ਹੈ , ਅਜਿਹਾ ਹੀ ਸਾਬਿਤ ਕੀਤਾ ਹੈ ਵਿਦੇਸ਼ੀ ਧਰਤੀ 'ਤੇ ਪੰਜਾਬ 'ਤੇ ਪੰਜਾਬੀਆਂ ਦਾ ਨਾਮ ਚਮਕਾਉਣ ਵਾਲੀ ਪੈਮ ਗੋਸਲ ਨੇ , ਜਿੰਨਾ ਨੇ 53 ਸਾਲਾ ਦੀ ਉਮਰ 'ਚ ਸਕੌਟਲੈਂਡ ’ਚ ਇਤਿਹਾਸ ਰਚ ਵਿਖਾਇਆ ਹੈ। ਉਹ ਸਕੌਟਿਸ਼ ਪਾਰਲੀਮੈਂਟ ’ਚ ਮੈਂਬਰ ਚੁਣੇ ਜਾਣ ਵਾਲੀ ਪਹਿਲੀ ਮਹਿਲਾ ਸਿੱਖ ਬਣ ਗਏ ਹਨ। ਉਨ੍ਹਾਂ ਪੱਛਮੀ ਸਕੌਟਲੈਂਡ ਤੋਂ ਕਨਜ਼ਰਵੇਟਿਵ ਪਾਰਟੀ ਦੇ ਮੈਂਬਰ ਵਜੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 7,455 ਵੋਟਾਂ ਮਿਲੀਆਂ ਹਨ, ਜੋ ਪਈਆਂ ਕੁੱਲ ਵੋਟਾਂ ਦਾ 14.1% ਹਨ।