ਪੈਰਾ ਏਸ਼ੀਆਈ ਖੇਡਾਂ ਵਿੱਚ ਏਕਤਾ ਭਿਆਨ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਦੀ ਝੋਲੀ ਪਾਇਆ ਚੌਥਾ ਗੋਲਡ

By  Joshi October 9th 2018 02:45 PM

ਪੈਰਾ ਏਸ਼ੀਆਈ ਖੇਡਾਂ ਵਿੱਚ ਏਕਤਾ ਭਿਆਨ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਦੀ ਝੋਲੀ ਪਾਇਆ ਚੌਥਾ ਗੋਲਡ

ਜਕਾਰਤਾ: ਬੀਤੇ ਦਿਨ ਏਕਤਾ ਭਿਆਨ ਨੇ ਏਸ਼ੀਆਈ ਪੈਰਾ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਦੇ ਕਲੱਬ ਥਰੋਅ ਮੁਕਾਬਲੇ ਵਿੱਚ ਭਾਰਤ ਨੂੰ ਚੌਥਾ ਗੋਲਡ ਮੈਡਲ ਦਵਾਇਆ। ਦੱਸਿਆ ਜਾ ਰਿਹਾ ਹੈ ਕਿ ਏਕਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ16.02 ਮੀਟਰ ਦਾ ਥਰੋਅ ਲਗਾਇਆ।

ਹੋਰ ਪੜ੍ਹੋ: ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਗੋਲਡ ਮੈਡਲ

ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੀ ਅਲਕਾਬੀ ਠੇਕਰਾ ਨੂੰ ਹਰਾ ਕੇ ਐਫ 32 . 51 ਵਰਗ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ। ਤੁਹਾਨੂੰ ਦੱਸ ਦੇਈਏ ਕਿ ਏਕਤਾ ਨੇ ਇਸ ਸਾਲ ਇੰਡੀਅਨ ਓਪਨ ਪੈਰਾ ਐਥਲੇਟਿਕਸ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤੀਆ ਸੀ।

ਇਸ ਟੂਰਨਾਮੈਂਟ `ਚ ਗੋਲਡ ਮੈਡਲ ਜਿੱਤ ਕੇ ਏਕਤਾ ਨੇ ਦੇਸ਼ ਦੇ ਕਰੋੜਾਂ ਦੇਸ਼ ਵਾਸੀਆਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਉਹਨਾਂ ਨੇ ਨਾ ਕੇਵਲ ਦੇਸ਼ ਦਾ ਨਹੀਂ ਆਪਣੇ ਮਾਤਾ ਪਿਤਾ ਦਾ ਨਾਮ ਵੀ ਪੂਰੀ ਦੁਨੀਆ ਵਿੱਚ ਰੋਸ਼ਨ ਕਰ ਦਿੱਤਾ ਹੈ।

—PTC News

Related Post