ਪਾਕਿ ਫ਼ੌਜ ਨੂੰ ਮਾਤ ਪਾਉਣ ਵਾਲੇ ਪਰਮਵੀਰ ਚੱਕਰ ਜੇਤੂ ਵੀਰ ਅਬਦੁੱਲਾ ਹਮੀਦ ਦੀ ਪਤਨੀ ਦਾ ਹੋਇਆ ਦਿਹਾਂਤ

By  Shanker Badra August 3rd 2019 10:52 AM

ਪਾਕਿ ਫ਼ੌਜ ਨੂੰ ਮਾਤ ਪਾਉਣ ਵਾਲੇ ਪਰਮਵੀਰ ਚੱਕਰ ਜੇਤੂ ਵੀਰ ਅਬਦੁੱਲਾ ਹਮੀਦ ਦੀ ਪਤਨੀ ਦਾ ਹੋਇਆ ਦਿਹਾਂਤ:ਗਾਜ਼ੀਪੁਰ : ਪਰਮਵੀਰ ਚੱਕਰ ਜੇਤੂ ਵੀਰ ਅਬਦੁਲ ਹਮੀਦ ਦੀ ਪਤਨੀ ਰਸੂਲਨ ਬੀਬੀ (96) ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਗਾਜ਼ੀਪੁਰ 'ਚ ਦੁੱਲਹਪੁਰ ਸਥਿਤ ਆਪਣੀ ਰਿਹਾਇਸ਼ 'ਤੇ ਦੁਪਹਿਰ ਡੇਢ ਵਜੇ ਆਖ਼ਰੀ ਸਾਹ ਲਿਆ ਹੈ। ਉਨ੍ਹਾਂ ਦੇ ਪਿੰਡ ਧਾਮੂਪੁਰ ਸਥਿਤ ਕਬਰਿਸਤਾਨ 'ਚ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।

Param-Vir-Chakra-Abdul-Hamid Wife Death
ਪਾਕਿ ਫ਼ੌਜ ਨੂੰ ਮਾਤ ਪਾਉਣ ਵਾਲੇ ਪਰਮਵੀਰ ਚੱਕਰ ਜੇਤੂ ਵੀਰ ਅਬਦੁੱਲਾ ਹਮੀਦ ਦੀ ਪਤਨੀ ਦਾ ਹੋਇਆ ਦਿਹਾਂਤ

ਦੱਸਿਆ ਜਾ ਰਿਹਾ ਹੈ ਕਿ ਪਿਛਲੇ 3-4 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਤੇ ਉਹ ਸਥਾਨਕ ਡਾਕਟਰ ਤੋਂ ਹੀ ਦਵਾਈ ਲੈ ਕੇ ਘਰ 'ਚ ਆਰਾਮ ਕਰ ਰਹੀ ਸਨ। ਉਨ੍ਹਾਂ ਨੇ ਸ਼ਹਿਰ ਦੇ ਹਸਪਤਾਲ ਜਾਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੁਪਹਿਰ ਨੂੰ 2:00 ਵਜੇ ਆਪਣੇ ਆਖਰੀ ਸਾਹ ਲਏ।

Param-Vir-Chakra-Abdul-Hamid Wife Death
ਪਾਕਿ ਫ਼ੌਜ ਨੂੰ ਮਾਤ ਪਾਉਣ ਵਾਲੇ ਪਰਮਵੀਰ ਚੱਕਰ ਜੇਤੂ ਵੀਰ ਅਬਦੁੱਲਾ ਹਮੀਦ ਦੀ ਪਤਨੀ ਦਾ ਹੋਇਆ ਦਿਹਾਂਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਰੀਦਕੋਟ : ਪਤੀ ਪਤਨੀ ਦੀ ਮੌਤ ਹੋਣ ਦਾ ਮਾਮਲਾ , ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ

ਦੱਸ ਦੇਈਏ ਕਿ 1965 ਦੀ ਭਾਰਤ-ਪਾਕਿ ਜੰਗ 'ਚ ਅਮਰੀਕੀ ਪੈਟਨ ਟੈੱਕਾਂ ਨੂੰ ਤਬਾਹ ਕਰਨ ਵਾਲੇ ਵੀਰ ਅਬਦੁਲ ਹਮੀਦ ਜੰਗ ਦੇ ਮੈਦਾਨ 'ਚ ਹੀ ਸ਼ਹੀਦ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

-PTCNews

Related Post