ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਪਹੁੰਚੇ; ਚੋਣ ਪ੍ਰਚਾਰ ਦੌਰਾਨ ਕਹੀਆਂ ਇਹ ਗੱਲਾਂ

By  Jasmeet Singh February 13th 2022 05:20 PM

ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਅੱਜ ਵੀ ਆਪਣੇ ਹਲਕੇ ਦੇ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸਬੋਧਨ ਕੀਤਾ ਅਤੇ ਕਿਹਾ ਕਿ ਸਿਰਫ਼ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਹਨ ਉਨ੍ਹਾਂ ਭਾਜਪਾ ਗਠਜੋੜ ਵਲੋਂ ਜਾਰੀ ਕੀਤੇ 'ਸੰਕਪਲ ਪੱਤਰ' 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਰੁਪਏ ਖਰਚਣ ਦੀ ਬਜਾਏ ਸੂਬੇ ਦੀ ਰਾਜਨਧਾਨੀ ਦੇਣ ਦੀ ਗੱਲ ਕਰੋ ਅਤੇ ਵੱਡੇ ਮਸਲੇ ਰੱਖੋ। ਇਹ ਵੀ ਪੜ੍ਹੋ: ਪ੍ਰਿਅੰਕਾ ਦਾ ਦਾਅਵਾ ਕੈਪਟਨ ਸਰਕਾਰ ਦਾ ਰਿਮੋਟ ਕੰਟਰੋਲ ਭਾਜਪਾ ਦੇ ਹੱਥੀਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਹਲਕੇ ਦੇ ਪਿੰਡ ਰਤਾ ਟਿੱਬਾ, ਪੱਕੀ ਟਿੱਬੀ, ਸ਼ਾਮ ਖੇੜਾ, ਛਪਿਆਵਾਲੀ ਵਿਚ ਚੋਣ ਜਲਸਿਆ ਨੂੰ ਸਬੋਧਨ ਕੀਤਾ ਗਿਆ ਅਤੇ ਉਨ੍ਹਾਂ ਵਰੋਧੀ ਪਾਰਟੀਆਂ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ "ਮੈਨੂੰ ਫ਼ਕਰ ਹੈ ਕੇ ਮੈ ਦੇਸ਼ ਦਾ ਪਹਿਲਾ ਵਿਅਕਤੀ ਹਾਂ ਜਿਸ ਨੂੰ ਲੰਮਾ ਸਮਾਂ ਇੱਕੋ ਹਕਲੇ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ, ਸੋ ਜਦੋਂ ਵੀ ਮੁੱਖ ਮੰਤਰੀ ਬਣਿਆ ਇਸ ਹਲ਼ਕੇ ਦੇ ਲੋਕਾਂ ਦੇ ਪਿਆਰ ਸਦਕਾ ਬਣਿਆ, ਇਸ ਵਾਰ ਵੀ ਪਾਰਟੀ ਨੇ ਮੇਰੀ ਡਿਊਟੀ ਲਾਈ ਹੈ।" ਉਨ੍ਹਾਂ ਲੋਕਾਂ ਨੂੰ ਇਸ ਵਾਰ ਵੀ ਵੋਟਾਂ ਪਾ ਕੇ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਗਠਜੋੜ ਵਲੋਂ ਆਪਣੇ ਮੈਨੀਫੈਸਟੋ ਜਿਸਦਾ ਉਨ੍ਹਾਂ ਨਾਂਅ 'ਸੰਕਲਪ ਪੱਤਰ' ਰਖਿਆ, ਵਿਚ ਇਕ ਲੱਖ ਹਜਾਰ ਕਰੋੜ ਬੁਨਿਆਦੀ ਸਹੂਲਤਾਂ ਲਈ ਖਰਚ ਕਰਨ ਤੇ 6 ਹਜਾਰ ਕਰੋੜ ਟਿਊਬਵੈੱਲ ਦੇ ਬਿਲ ਮਾਫ਼ ਦੇ ਸਵਾਲ 'ਤੇ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਭਾਜਪਾ ਪੈਸੇ ਖ਼ਰਚਣ ਦੀ ਬਜਾਏ ਸੂਬੇ ਦੀ ਰਾਜਧਾਨੀ ਦੀ ਗੱਲ ਕਰਨ ਅਤੇ ਸੂਬੇ ਦੇ ਪਾਣੀਆਂ ਅਤੇ ਗੰਭੀਰ ਮਸਲਿਆਂ ਦੀ ਗੱਲ ਕਰਨ। ਇਹ ਪੁੱਛੇ ਜਾਣ ਤੇ ਕੇ ਵਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਅਕਾਲੀ ਦਲ ਭਾਜਪਾ ਨਾਲ ਰਲਣ ਦੀ ਗੱਲ ਕਹਿ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ "ਅਸੀਂ ਕਿਸੇ ਪਾਰਟੀ ਨਾਲ ਕਿਉਂ ਰਲਣਾ ਇਨ੍ਹਾਂ ਨੂੰ ਐਵੇਂ ਦੁਸ਼ਨ ਲਾਉਣ ਦੀ ਆਦਤ ਹੈ।" ਇਹ ਵੀ ਪੜ੍ਹੋ: ਪੰਜਾਬ ਚੋਣਾਂ: ਸ਼ਾਹ ਨੇ ਚੰਨੀ 'ਤੇ ਸਾਧਿਆ ਨਿਸ਼ਾਨਾ; ਕਹੀਆਂ ਵੱਡੀਆਂ ਗੱਲਾਂ ਦੂਸਰੇ ਪਾਸੇ ਹਲਕਾਂ ਲੰਬੀ ਦੇ ਲੋਕਾਂ ਦਾ ਕਹਿਣਾ ਹੈ ਕੇ ਜਿਨ੍ਹਾਂ ਵਿਕਾਸ ਅਕਾਲੀ ਦਲ ਸੀ ਸਰਕਾਰ ਸਮੇਂ ਹੋਇਆ ਉਨ੍ਹਾਂ ਕਿਸੇ ਵੀ ਸਰਕਾਰ ਸਮੇਂ ਨਹੀਂ ਹੋਇਆ। ਉਨ੍ਹਾਂ ਕਿਹਾ ਬਾਦਲ ਸਾਬ ਲੰਮੇ ਸਮੇਂ ਤੋਂ ਇਥੋਂ ਚੋਣ ਲੜਕੇ ਜਿੱਤਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਬਾਦਲ ਸਾਬ ਨੂੰ ਇਸ ਹਲਕੇ ਤੋਂ ਭਾਰੀ ਵੋਟਾਂ ਨਾਲ ਜਿਤਾਵਾਂਗੇ ਅਤੇ ਵਿਰੋਧੀਆਂ ਦਾ ਬਿਸਤਰਾ ਗੋਲ ਕਰਾਂਗੇ। -PTC News

Related Post