ਦੇਸ਼ ਦੇ ਬਟਵਾਰੇ ਨੇ ਫਿਲਮ ਜਗਤ ਦੇ ਸਿਤਾਰਿਆਂ ਅਤੇ ਸੁਰਾਂ ਦੇ ਬਾਦਸ਼ਾਹਾਂ ਨੂੰ ਵੀ ਵੰਡ ਦਿੱਤਾ.. ਕੁਝ ਪਾਕਿਸਤਾਨ ਚਲੇ ਗਏ..ਤੇ ਕੁਝ...!!

By  Joshi August 15th 2018 08:37 PM -- Updated: August 16th 2018 09:19 AM

ਜਿੱਥੇ ਅੱਜ ਪੂਰੇ ਦੇਸ਼ ਵਿੱਚ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਉੱਥੇ ਵੰਡ ਤੋਂ ਬਾਅਦ ਭਾਰਤੀ ਸਿਨੇਮੇ ਦੀਆਂ ਹਸਤੀਆਂ 'ਚੋਂ ਕਿਸ ਨੂੰ ਕਿੱਥੇ ਜਾਣਾ ਪਿਆ, ਚਲੋ ਅੱਜ ਇਸ 'ਤੇ ਵੀ ਝਾਤ ਮਾਰਦੇ ਹਾਂ ।

ਸਾਨੂੰ ਆਜ਼ਾਦੀ ਤਾਂ ਸੰਨ 1947 ਵਿੱਚ ਹੀ ਮਿਲ ਗਈ ਸੀ , ਪਰ ਇਸ ਬਟਵਾਰੇ ਨੇ ਭਾਰਤੀ ਸਿਨੇਮਾ ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਆਜ਼ਾਦੀ ਤੋਂ ਪਹਿਲ਼ਾਂ ਸਾਰੇ ਸੁਪ੍ਰਸਿੱਧ ਫਿਲਮੀ ਸਿਤਾਰੇ , ਗਾਇਕ, ਡਾਇਰੈਕਟਰ , ਲੇਖਕ , ਮਿਊਜ਼ਿਕ ਕੰਪੋਜ਼ਰ ਨੇ ਪਾਕਿਸਤਾਨ ਨੂੰ ਆਪਣੇ ਲਈ ਚੁਣ ਲਿਆ 'ਤੇ ਬੰਬਈ ਨੂੰ ਛੱਡ ਕੇ ਲਾਹੌਰ ਤੇ ਕਰਾਚੀ ਚਲੇ ਗਏ।

ਜਦੋਂ ਗੱਲ ਮਲਿਕਾ-ਏ-ਤਰੁਨਮ ਨੂਰਜਹਾਂ ਦੀ ਆਉਂਦੀ ਹੈ ਤਾਂ ਉਨ੍ਹਾਂ ਦੁਆਰਾ ਗਾਏ ਕਈ ਗੀਤ ਸਾਡੇ ਕੰਨਾਂ 'ਚ ਗੂੰਜਣ ਲੱਗਦੇ ਹਨ । ਨੂਰਜਹਾਂ ਦੀ ੧੯੪੭ ਵਿੱਚ ਫਿਲਮ ਆਈ ਸੀ ਖਾਨਦਾਨ, ਜੋ ਕਿ ਬਹੁਤ ਹਿੱਟ ਰਹੀ , ਇਸ ਉਪਰੰਤ ਨੂਰਜਹਾਂ ਨੇ ਡਾਇਰੈਕਟਰ ਸੱਯਦ ਸ਼ੌਕਤ ਹੁਸੈਨ ਰਿਜਵੀ ਨਾਲ ਵਿਆਹ ਕਰ ਲਿਆ। ਨੂਰਜਹਾਂ ਦੀਆਂ ਉਨ੍ਹੀ ਸਾਲੀਂ ਹੀ ਤਿੰਨ ਹੋਰ ਫਿਲਮਾਂ ਰਿਲੀਜ਼ ਹੋਣ ਤੋਂ ਬਾਅਦ ਸੁਪਰਹਿੱਟ ਸਾਬਿਤ ਹੋਈਆਂ । ਨੂਰਜਹਾਂ ਨੇ 1947 ਦੀ ਵੰਡ ਸਮੇਂ ਫੈਸਲਾ ਕੀਤਾ ਕਿ ਉਹ ਪਾਕਿਸਤਾਨ ਹੀ ਜਾਏਗੀ, ਇਸ ਫੈਸਲੇ ਤੋਂ ਬਾਅਦ ਉਹ ਪੱਕੇ ਤੌਰ ਤੇ ਮੁੰਬਈ ਨੂੰ ਛੱਡ ਕਰਾਚੀ ਵੱਲ ਤੁਰ ਪਈ।

ਇਸੇ ਤਰ੍ਹਾਂ ਗਾਇਕਾ ਦੇ ਰੂਪ ਵਿੱਚ ਸਿਤਾਰਾ-ਏ-ਇਮਤਿਆਜ਼ ਦਾ ਖਿਤਾਬ ਹਾਸਿਲ ਕਰਨ ਵਾਲੀ ਬੰਬੇਵਾਲੀ ਰੌਸ਼ਨ ਆਰਾ ਬੇਗਮ ਨੇ ਕਈ ਉਮਦਾ ਸੰਗੀਤ ਨਿਰਦੇਸ਼ਕਾਂ ਦੀ ਨਿਰਦੇਸ਼ਨਾਂ ਹੇਠ ਕਈ ਬਾਕਮਾਲ ਗੀਤ ਗਾਏ। ਉਸਨੇ ਫਿਲਮਾਂ ਜੁਗਨੂੰ, ਪਹਿਲੀ ਨਜ਼ਰ, ਨੀਲਾ ਪਰਬਤ ਲਈ ਵੀ ਗਾਣੇ ਰਿਕਾਰਡ ਕੀਤੇ। ਰੌਸ਼ਨਆਰਾ ਵੀ ਵੰਡ ਤੋਂ ਬਾਅਦ ਆਪਣੇ ਪਤੀ ਨਾਲ ਲਾਹੌਰ ਤੋਂ ਦੂਰ ਲਾਲਾਮੂਸਾ ਵਿੱਚ ਰਹਿਣ ਲੱਗ ਪਈ ।

ਇੰਝ ਹੀ ਵੰਡ ਤੋਂ ਪਹਿਲਾਂ ਭਾਰਤ ਦੇ ਪਾਇਨੀਅਰ ਅਖਵਾਏ ਜਾਣ ਵਾਲੇ ਨਾਜ਼ਿਰ ਅਹਿਮਦ ਖਾਨ ਫਿਲਮ ਜਗਤ ਦੇ ਸਭ ਤੋਂ ਪ੍ਰਸਿੱਧ ਐਕਟਰ ਸਨ । ਉਨ੍ਹਾਂ ਨੇ ਆਪਣੇ ਸਮੇਂ ਵਿੱਚ ਚੋਟੀ ਦੀਆਂ ਲਗਭਗ ੩੫ ਤੋਂ ਵੱਧ ਅਭਿਨੇਤਰੀਆਂ ਨਾਲ ਫਿਲਮਾਂ ਕੀਤੀਆਂ। ਵੰਡ ਸਮੇਂ ਆਪਣਾ ਸਭ ਕੁਝ ਗਵਾਉਣ ਤੋਂ ਬਾਅਦ ਉਨ੍ਹਾਂ ਨੇ ਲਾਹੌਰ ਜਾਣਾ ਮੁਨਾਸਬ ਸਮਝਿਆ ।ਨਾਜ਼ਿਰ ਦੀ ਪਤਨੀ ਸਵਰਣਲਤਾ ਨੇ ਵਿਆਹ ਤੋਂ ਬਾਅਦ ਇਸਲਾਮ ਧਰਮ ਅਪਣਾ ਲਿਆ ਅਤੇ ਸਈਦਾ ਬਾਨੋ ਬਣ ਗਈ। ਤੁਹਾਨੂੰ ਦੱਸ ਦੇਈਏ ਕਿ ਸਵਰਣਲਤਾ ਨੇ ਤਕਰੀਬਨ ੨੨ ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ ਸੀ।

ਇਸ ਤੋਂ ਬਾਦ ਗੱਲ ਕਰਦੇ ਹਾਂ ਮਲਿਕਾ ਪੁਖਰਾਜ ਦੀ, ਜਿਸਨੇ ਬਾਲੀਵੁੱਡ ਦਾ ਮਸ਼ਹੂਰ ਗੀਤ "ਅਬੀ ਮੈਂ ਜਵਾਨ ਹੂੰ" ਅਤੇ "ਤੇਰੇ ਇਸ਼ਕ ਕੀ ਇੰਤਹਾ ਚਾਹਤਾ ਹੂੰ" ,"ਐ ਇਸ਼ਕ ਹਮੇਂ ਬਰਬਾਦ ਨਾ ਕਰ ਗਾਏ ਸਨ", ਵੀ ਲਾਹੌਰ ਚਲੀ ਗਈ।ਮਲਕਾ ਪੁਖਰਾਜ ਬਾਰੇ ਗੱਲ ਕਰਦੇ ਇਹ ਜ਼ਰੂਰ ਦੱਸਣਾ ਬਣਦਾ ਹੈ ਕਿ ਉਸਦੀ ਆਵਾਜ਼ ਇੰਨੀ ਕੁ ਦਮਦਾਰ ਸੀ ਕਿ ਸਭ ਉਸਨੂੰ ਸੁਣਨਾ ਪਸੰਦ ਕਰਦੇ ਸਨ। ਜ਼ਿਆਦਾਤਰ ਉਸਨੇ ਪਾਕਿਸਤਾਨ ਦੇ ਰੇਡੀਓ ਤੇ ਗਾਇਆ , ਜਿੱਥੇ ਉਸਨੂੰ ਪ੍ਰਸਿੱਧੀ ਵੀ ਬਹੁਤ ਮਿਲੀ।

ਨਾਨ ਵਰਬਲ ਏਰਾ ਦੀ ਬਿਹਤਰੀਨ ਅਦਾਕਾਰ ਪੇਸ਼ੇਂਸ ਕੂਪਰ- ਪੇਸ਼ੇਂਸ ਐਂਗਲੋ ਇੰਡੀਅਨ ਸੀ ਤੇ ਕੋਲਕਾਤਾ 'ਚ ਜਨਮੀ ਸੀ, ਭਾਰਤੀ ਸਿਨੇਮਾ ਵਿੱਚ ਪਹਿਲੀ ਵਾਰ ਡਬਲ ਰੋਲ ਕਰਨ ਵਾਲੀ ਪੇਸ਼ੇਂਸ ਨੇ ਬਿਜਨੈੱਸਮੈਨ ਅਹਿਮਦ ਇਸਪਾਹਨੀ ਨਾਲ ਵਿਆਹ ਰਚਾਇਆ ਅਤੇ ੧੯੪੪ 'ਚ ਫਿਲਮ ਜਗਤ ਦੀ ਦੁਨੀਆਂ ਨੂੰ ਅਲਵਿਦਾ ਆਖ ਦਿੱਤੀ, ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਵੀ ੧੯੪੭ ਵਿੱਚ ਪਾਕਿਸਤਾਨ ਚਲੀ ਗਈ ਤੇ ਸਾਬਰਾ ਬੇਗਮ ਦੇ ਨਾਮ 'ਤੇ ਕਰਾਚੀ 'ਚ ਰਹਿਣ ਲੱਗੀ।ਇੱਕ ਹੋਰ ਖਾਸ ਗੱਲ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਪੇਂਸ਼ੇਂਸ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਬਿਹਤਰੀਨ ਕੰਮ ਇਹ ਵੀ ਕੀਤਾ ਕਿ ਉਸਨੇ 17 ਬੱਚੇ ਗੋਦ ਲੈ ਕੇ ਉਨ੍ਹਾਂ ਦੀ ਪੂਰੀ ਜ਼ਿੰਮੇਵਾਰੀ ਚੁੱਕੀ ਸੀ।

old

ਅਜਿਹੇ ਹੋਰ ਕਈ ਫਿਲਮੀ ਸਿਤਾਰੇ ਸਨ ਜਿੰਨਾਂ ਨੇ ਵੰਡ ਤੋਂ ਬਾਅਦ ਪਾਕਿਸਤਾਨ ਜਾਣਾ ਬਿਹਤਰ ਸਮਝਿਆ, ਪਰ ਕੁਝ ਅਜਿਹੇ ਵੀ ਸਨ ਜੋ ਜਿੰਨੇ ਨੇ ਆਪਣਾ ਇਰਾਦਾ ਬਦਲਿਆ ਵੀ। ਕੁਝ ਤਾਂ ਐਸੇ ਹਨ ਜਿੰਨਾਂ ਦੀਆਂ ਕਈ ਫਿਲਮਾਂ ਨੇ ਲੋਕਾਂ ਦੇ ਦਿਮਾਗਾਂ 'ਤੇ ਅਨੁੱਠੀ ਛਾਪ ਛੱਡੀ ਹੈ।

—PTC News

Related Post