ਸੋਹਣਾ ਤੇ ਮੋਹਣਾ ਨੂੰ ਹੋਇਆ ਪਾਸਪੋਰਟ ਜਾਰੀ, ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ Sponsorship ਭੇਜਣ ਦੀ ਅਪੀਲ

By  Pardeep Singh April 28th 2022 05:08 PM

ਚੰਡੀਗੜ੍ਹ: ਸੋਹਣਾ ਤੇ ਮੋਹਨਾ ਨੂੰ ਪਾਸਪੋਰਟ ਵਿਭਾਗ ਵੱਲੋਂ ਪਾਸਪੋਰਟ ਜਾਰੀ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ 2 ਵੱਖ-ਵੱਖ ਪਾਸਪੋਰਟ ਬਣਾਉਣ ਦੀ ਪਰਮਿਸ਼ਨ ਦਿੱਤੀ ਸੀ। ਮੰਤਰਾਲੇ ਵੱਲੋਂ ਪਰਮਿਸ਼ਨ ਆਉਣ ਤੇ ਸਿਰਫ 2 ਘੰਟਿਆ ਵਿੱਚ ਹੀ ਸੋਹਣਾ ਤੇ ਮੋਹਣਾ ਨੂੰ ਪਾਸਪੋਰਟ ਮਿਲੇ ਸਨ।

 ਪਾਸਪੋਰਟ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਮੇਰੇ ਕਰੀਅਰ ਦਾ ਪਹਿਲਾ ਮਾਮਲਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸੋਹਣਾ ਤੇ ਮੋਹਣਾ ਦਾ ਪਾਸਪੋਰਟ ਬਣਾਉਣ ਦੀ ਪਰਮਿਸ਼ਨ ਵਿਦੇਸ਼ ਮੰਤਰਾਲੇ ਤੋਂ ਮੰਗੀ ਸੀ ਅਤੇ ਵਿਦੇਸ਼ ਮੰਤਰਾਲੇ ਵੱਲੋਂ ਪਰਮਿਸ਼ਨ ਮਿਲਣ ਤੇ ਹੀ ਪਾਸਪੋਰਟ ਜਾਰੀ ਕਰ ਦਿੱਤਾ ਗਿਆ ਹੈ।

ਉਧਰ ਸੋਹਣਾ ਦਾ ਕਹਿਣਾ ਹੈ ਕਿ ਉਹ ਜਰਮਨ ਦੀ ਸੈਰ ਕਰਨਾ ਚਾਹੁੰਦਾ ਹੈ ਅਤੇ ਮੋਹਣਾ ਦਾ ਕਹਿਣਾ ਹੈ ਕਿ ਉਹ ਇੰਗਲੈਂਡ ਦੀ ਸੈਰ ਕਰਨਾ ਚਾਹੁੰਦਾ ਹੈ। ਇਸ ਲਈ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ Sponsorship ਭੇਜਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:PSPCL ਸਰਕਾਰੀ ਬਕਾਏ ਦਾ ਭੁਗਤਾਨ ਨਾ ਹੋਣ ਕਰਕੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ- AIPEF

-PTC News

Related Post