ਪਟਿਆਲਾ :ਪੁਲਿਸ ਵੱਲੋਂ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ : ਏ.ਐੱਸ .ਆਈ. ਨਰਿੰਦਰ ਸਿੰਘ ਮੁਅੱਤਲ

By  Shanker Badra August 6th 2018 05:11 PM -- Updated: August 6th 2018 05:34 PM

ਪਟਿਆਲਾ :ਪੁਲਿਸ ਵੱਲੋਂ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ : ਏ.ਐੱਸ .ਆਈ. ਨਰਿੰਦਰ ਸਿੰਘ ਮੁਅੱਤਲ:ਪਟਿਆਲਾ ਅਧੀਨ ਪੈਂਦੇ ਸਨੌਰ ਪੁਲਿਸ ਥਾਣੇ ਦੇ ਕੁੱਝ ਮੁਲਾਜਮਾਂ ਵੱਲੋਂ ਗੁਰਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਤੋਂ ਬਾਅਦ ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਕਾਰਵਾਈ ਕਰਦਿਆਂ ਏ.ਐੱਸ .ਆਈ.ਨਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਸਿਟੀ ਦੇ ਐੱਸ.ਪੀ ਕੇਸਰ ਸਿੰਘ ਨੂੰ ਮਾਮਲੇ ਦੀ ਪੜਤਾਲ ਕਰਕੇ ਤਿੰਨ ਦਿਨਾਂ 'ਚ ਰਿਪੋਰਟ ਦੇਣ ਲਈ ਕਿਹਾ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੇ ਗੁਰਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ।ਇਨ੍ਹਾਂ ਹੀ ਨਹੀਂ ਪੁਲਿਸ ਵੱਲੋਂ ਉਕਤ ਨੌਜਵਾਨ ਦੇ ਮੂੰਹ ਵਿਚ ਜ਼ਹਿਰੀਲਾ ਪਦਾਰਥ ਵੀ ਪਾਇਆ ਗਿਆ।ਜਿਸ ਤੋਂ ਬਾਅਦ ਗੁਰਸਿੱਖ ਨੌਜਵਾਨ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ਼ ਲਈ ਦਾਖਲ ਕਰਵਾਇਆ ਗਿਆ।

-PTCNews

Related Post