ਪਟਿਆਲਾ 'ਚ ਇੱਕ ਮਕਾਨ ਦੀ ਉਸਾਰੀ ਦੌਰਾਨ ਵੱਡੀ ਮਾਤਰਾ 'ਚ ਮਿਲੇ ਪੁਰਾਣੇ ਹਥਿਆਰ

By  Shanker Badra March 15th 2019 01:40 PM -- Updated: March 15th 2019 01:43 PM

ਪਟਿਆਲਾ 'ਚ ਇੱਕ ਮਕਾਨ ਦੀ ਉਸਾਰੀ ਦੌਰਾਨ ਵੱਡੀ ਮਾਤਰਾ 'ਚ ਮਿਲੇ ਪੁਰਾਣੇ ਹਥਿਆਰ:ਪਟਿਆਲਾ : ਪਟਿਆਲਾ ਦੇ ਪ੍ਰਤਾਪ ਨਗਰ ਵਿਖੇ ਇੱਕ ਮਕਾਨ ਦੀ ਉਸਾਰੀ ਦੌਰਾਨ ਕਾਫੀ ਪੁਰਾਣੇ ਹਥਿਆਰ ਮਿਲੇ ਹਨ।ਜਾਣਕਾਰੀ ਅਨੁਸਾਰ ਕਰਨਲ ਜਸਮੇਲ ਸਿੰਘ ਪੁੱਤਰ ਮੇਜਰ ਸਿੰਘ ਜੋ ਕਿ ਆਪਣੇ ਪਲਾਟ ਦੀ ਉਸਾਰੀ ਕਰਵਾ ਰਿਹਾ ਸੀ।

Patiala House construction During large amounts Old weapon Received
ਪਟਿਆਲਾ 'ਚ ਇੱਕ ਮਕਾਨ ਦੀ ਉਸਾਰੀ ਦੌਰਾਨ ਵੱਡੀ ਮਾਤਰਾ 'ਚ ਮਿਲੇ ਪੁਰਾਣੇ ਹਥਿਆਰ

ਜਦੋਂ ਮਿਸਤਰੀ ਵੱਲੋਂ ਨੀਹਾਂ ਪੁੱਟੀਆਂ ਗਈਆਂ ਤਾਂ ਉਸੇ ਦੌਰਾਨ ਨੀਹਾਂ ਵਿਚੋਂ ਇੱਕ AK- 47 ਰਾਇਫਲ, ਇੱਕ ਸਟੇਨ ਗੰਨ, ਇੱਕ ਮੈਗਜੀਨ ਸਟੇਨ ਗੰਨ, ਬੱਟ ਸਟੇਨ ਗੰਨ, 2 ਫੁਲਤਰੂ ਇੱਕ ਵੱਡਾ ਤੇ ਛੋਟਾ, 4 ਕਾਰਤੂਸ AK 47 ਦੇ, 15 ਕਾਰਤੂਸ ਸਟੇਨ ਗੰਨ, 3 ਗਰਨੇਡ, ਇੱਕ ਡੱਬੀ ਡੇਟੋਨੇਟਰ, ਇੱਕ ਸੰਗੀਨ (ਬੋਨਟ 7.62 ਰਾਇਫਲ) ਬਰਾਮਦ ਹੋਏ ਹਨ।

Patiala House construction During large amounts Old weapon Received
ਪਟਿਆਲਾ 'ਚ ਇੱਕ ਮਕਾਨ ਦੀ ਉਸਾਰੀ ਦੌਰਾਨ ਵੱਡੀ ਮਾਤਰਾ 'ਚ ਮਿਲੇ ਪੁਰਾਣੇ ਹਥਿਆਰ

ਇਸ ਸਬੰਧੀ ਪਟਿਆਲਾ ਦੇ ਐਸ.ਪੀ.ਡੀ. ਐੱਚ.ਐਸ ਹੁੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਨੂੰ ਕਰਨਲ ਜਸਮੇਲ ਸਿੰਘ ਨੇ ਇਸ ਬਾਰੇ ਦੱਸਿਆ ਸੀ ਕਿ ਉਸ ਨੂੰ ਆਪਣੇ ਪਲਾਟ ਵਿਚ ਉਸਾਰੀ ਦੌਰਾਨ ਕੁੱਝ ਹਥਿਆਰ ਮਿਲੇ ਹਨ।ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ 'ਤੇ ਜਾ ਕੇ ਇਹ ਸਾਰੇ ਹਥਿਆਰ ਕਬਜੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਿਊਜ਼ੀਲੈਂਡ ‘ਚ ਦੋ ਮਸਜਿਦਾਂ ‘ਤੇ ਗੋਲੀਬਾਰੀ ਮਗਰੋਂ ਪੁਲਿਸ ਨੇ ਸਾਰੀਆਂ ਮਸਜਿਦਾਂ ਨੂੰ ਬੰਦ ਰੱਖਣ ਦਾ ਦਿੱਤਾ ਹੁਕਮ

-PTCNews

Related Post