ਰਾਜੇ ਲਈ ਮੁੱਛ ਦਾ ਸਵਾਲ ਬਣੀ ਪਟਿਆਲਾ ਸੀਟ 'ਤੇ ਰਾਣੀ ਨੇ ਕਰਾਈ -ਕਰਾਈ ਬੱਲੇ -ਬੱਲੇ

By  Shanker Badra May 23rd 2019 03:28 PM -- Updated: May 23rd 2019 05:52 PM

ਰਾਜੇ ਲਈ ਮੁੱਛ ਦਾ ਸਵਾਲ ਬਣੀ ਪਟਿਆਲਾ ਸੀਟ 'ਤੇ ਰਾਣੀ ਨੇ ਕਰਾਈ -ਕਰਾਈ ਬੱਲੇ -ਬੱਲੇ:ਪਟਿਆਲਾ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹ ਗਿਆ ਹੈ ਅਤੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ।

 Patiala Lok Sabha constituency Preneet Kaur Wins ਰਾਜੇ ਲਈ ਮੁੱਛ ਦਾ ਸਵਾਲ ਬਣੀ ਪਟਿਆਲਾ ਸੀਟ 'ਤੇ ਰਾਣੀ ਨੇ ਕਰਾਈ -ਕਰਾਈ ਬੱਲੇ -ਬੱਲੇ

ਲੋਕ ਸਭਾ ਸੀਟ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ 162718 ਵੋਟਾਂ ਦੀ ਲੀਡ ਨਾਲ ਜਿੱਤ ਚੁੱਕੀ ਹੈ।ਇਸ ਦੌਰਾਨ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਨੂੰ 532027 , ਡਾ. ਧਰਮਵੀਰ ਗਾਂਧੀ ਨੂੰ 161645 ਅਤੇ ਸੁਰਜੀਤ ਸਿੰਘ ਰੱਖੜਾ ਨੂੰ 368498 ਨੂੰ ਵੋਟਾਂ ਮਿਲੀਆਂ ਹਨ।

Patiala Lok Sabha constituency Preneet Kaur Wins ਰਾਜੇ ਲਈ ਮੁੱਛ ਦਾ ਸਵਾਲ ਬਣੀ ਪਟਿਆਲਾ ਸੀਟ 'ਤੇ ਰਾਣੀ ਨੇ ਕਰਾਈ -ਕਰਾਈ ਬੱਲੇ -ਬੱਲੇ

ਜ਼ਿਕਰਯੋਗ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਸਿੰਘ ਰੱਖੜਾ , ਕਾਂਗਰਸ ਵੱਲੋਂ ਪ੍ਰਨੀਤ ਕੌਰ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਡਾ. ਧਰਮਵੀਰ ਗਾਂਧੀ ,ਆਮ ਆਦਮੀ ਪਾਰਟੀ ਤੋਂ ਨੀਨਾ ਮਿੱਤਲ ਚੋਣ ਮੈਦਾਨ ਵਿੱਚ ਸਨ।ਪਟਿਆਲਾ ਲੋਕ ਸਭਾ ਹਲਕੇ ਤੋਂ ਇਸ ਵਾਰ ਪ੍ਰਨੀਤ ਕੌਰ ਨੇ ਬਾਜ਼ੀ ਮਾਰ ਲਈ ਹੈ ਜਦਕਿ ਪਿਛਲੀ ਵਾਰ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਿਲ ਕੀਤੀ ਸੀ।

Patiala Lok Sabha constituency Preneet Kaur Wins ਰਾਜੇ ਲਈ ਮੁੱਛ ਦਾ ਸਵਾਲ ਬਣੀ ਪਟਿਆਲਾ ਸੀਟ 'ਤੇ ਰਾਣੀ ਨੇ ਕਰਾਈ -ਕਰਾਈ ਬੱਲੇ -ਬੱਲੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਲੋਕ ਸਭਾ ਸੀਟ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਲਾਇਆ ਹੈਟ੍ਰਿਕ , ਰਾਜਾ ਵੜਿੰਗ ਨੂੰ ਮਿਲੀ ਕਰਾਰੀ ਹਾਰ

ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਲੱਗਭਗ ਸਾਰੀਆਂ ਸੀਟਾਂ 'ਤੇ ਸਾਹਮਣੇ ਆ ਚੁੱਕੇ ਹਨ।ਜਿਸ ਤੋਂ ਬਾਅਦ ਸਾਫ਼ ਹੋ ਗਿਆ ਕਿ ਕੇਂਦਰ ਵਿੱਚ ਫ਼ਿਰ ਮੋਦੀ ਦੀ ਸਰਕਾਰ ਬਣ ਗਈ ਹੈ।

-PTCNews

Related Post