ਪਟਿਆਲਾ ਪੁਲਿਸ ਨੇ ਸ਼ਾਂਤੀ ਭੰਗ ਕਰਨ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕੀਤਾ ਕਾਬੂ

By  Shanker Badra February 17th 2021 04:34 PM

ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਸ਼ਾਂਤੀ ਭੰਗ ਕਰਨ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਨੇ ਅਖਿਲ ਭਾਰਤੀ ਹਿੰਦੂ ਸੇਵਾ ਦਲ ਦੀ ਫਰਜ਼ੀ ਜਥੇਬੰਦੀ ਬਣਾਈ ਹੋਈ ਸੀ। ਵਿਦੇਸ਼ੀ ਸਿਮ ਮੰਗਵਾ ਕੇ ਫਰਜ਼ੀ ਵਟਸਐਪ ਬਣਾ ਕੇ ਰਾਜਸੀ ਲੀਡਰਾਂ, ਪੁਲਿਸ ਅਫਸਰਾਂ ਅਤੇ ਵੱਖਵਾਦੀ ਜਥੇਬੰਦੀਆਂ ਖਿਲਾਫ਼ ਫਰਜ਼ੀ ਪੋਸਟਾਂ ਪਾਉਂਦਾ ਸੀ।ਆਪਣੇ ਆਪ ਨੂੰ ਵੀ ਧਮਕੀ ਦਿੰਦਾ ਸੀ।

Patiala police arrested man on charges of disturbing the peace and disturbing the atmosphere ਪਟਿਆਲਾ ਪੁਲਿਸ ਨੇ ਸ਼ਾਂਤੀ ਭੰਗ ਕਰਨ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕੀਤਾ ਕਾਬੂ

ਜਾਣਕਾਰੀ ਅਨੁਸਾਰ ਦੋਸ਼ੀ 37 ਸਾਲਾ ਸਚਿਨ ਗੋਇਲ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਕੋਤਵਾਲੀ ਪਟਿਆਲਾ ਵੱਲੋਂ ਮੁਕੱਦਮਾ ਨੰਬਰ -54 ਮਿਤੀ 16-02-2021 ਅ / ਧ 153 - ਏ , 295 - ਏ , 504 , 505 , 506 , 419 ਆਈ.ਪੀ.ਸੀ. 66 ( ਡੀ ) ਆਈ.ਟੀ.ਐਕਟ 2000 ਦਰਜ ਕਰ ਲਿਆ ਹੈ।

Patiala police arrested man on charges of disturbing the peace and disturbing the atmosphere ਪਟਿਆਲਾ ਪੁਲਿਸ ਨੇ ਸ਼ਾਂਤੀ ਭੰਗ ਕਰਨ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕੀਤਾ ਕਾਬੂ

ਸਚਿਨ ਗੋਇਲ ਆਪਣੇ ਪਿਤਾ ਦੇ ਹਿੰਦੂ ਸੇਵਾ ਦਲ ਦਾ ਪ੍ਰਧਾਨ ਹੋਣ ਕਰਕੇ ਸਮਾਜ ਵਿੱਚ ਸਾਰੇ ਧਰਮਾਂ ਨੂੰ ਲੈ ਕੇ ਚਲ ਰਹੀਆਂ ਆਪਸੀ ਕੜਵਾਹਟਾਂ ਦੀ ਪੂਰੀ ਜਾਣਕਾਰੀ ਰੱਖਦਾ ਹੈ। ਜਿਸ ਕਾਰਨ ਇਸ ਨੇ ਆਪਣੇ ਫੋਨ ਪਰ ਸੋਸ਼ਲ ਮੀਡੀਆ ਰਾਹੀਂ ਕਿਸੇ ਵਿਦੇਸ਼ੀ ਵਿਅਕਤੀ ਨਾਲ ਰਾਬਤਾ ਕਰਕੇ ਉਸ ਪਾਸੋਂ ਵਿਦੇਸ਼ੀ ਮੋਬਾਇਲ ਨੰਬਰ ਦਾ ਓ.ਟੀ.ਪੀ. ਮੰਗਵਾ ਕੇ ਆਪਣੇ ਮੋਬਾਇਲ ਫੋਨ 'ਤੇ ਉਸ ਵਿਦੇਸ਼ੀ ਮੋਬਾਇਲ ਨੰਬਰ ਦਾ ਵੱਟਸਐਪ ਚਲਾਇਆ ਹੋਇਆ ਹੈ।

Patiala police arrested man on charges of disturbing the peace and disturbing the atmosphere ਪਟਿਆਲਾ ਪੁਲਿਸ ਨੇ ਸ਼ਾਂਤੀ ਭੰਗ ਕਰਨ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕੀਤਾ ਕਾਬੂ

ਜਿਸ ਰਾਹੀ ਇਹ ਵੱਖ - ਵੱਖ ਹਿੰਦੂ ਧਰਮਾਂ ਦੇ ਨੇਤਾਵਾਂ ਦੀ , ਆਪਣੀ ਖੁਦ ਦੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਫੋਟੋਆਂ ਲਗਾ ਕੇ ਉਹਨਾਂ ਐਡਿਟ ਕਰਕੇ , ਉਹਨਾਂ ਫੋਟੋਆਂ 'ਤੇ ਕਰਾਸ ਦਾ ਨਿਸ਼ਾਨ ਬਣਾ ਕੇ ਪਾਬੰਦੀਸ਼ੁਦਾ ਗਰਮ ਦਲੀ ਜਥੇਬੰਦੀਆਂ ਦਾ ਨਾਮ ਵਰਤਕੇ ਸੋਸ਼ਲ ਮੀਡੀਆ ਰਾਹੀਂ ਭੇਜਦਾ ਹੈ ਅਤੇ ਆਮ ਲੋਕਾਂ ਨੂੰ ਉਕਸਾਉਂਦਾ ਹੈ। ਇਸ ਵਿਅਕਤੀ ਦਾ ਅਸਲ ਮਕਸਦ ਇਸ ਤਰ੍ਹਾਂ ਦਾ ਗਲਤ ਪ੍ਰਚਾਰ ਕਰਕੇ ਆਪਣੇ ਲਈ ਸਰਕਾਰੀ ਸੁਰੱਖਿਆ ਲੈਣਾ ਹੈ। ਜਿਸ ਲਈ ਇਸ ਨੇ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ ਹੋਈ ਸੀ।

-PTCNews

Related Post