ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ

By  Jashan A February 8th 2019 09:46 AM -- Updated: February 8th 2019 01:41 PM

ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ,ਪਟਿਆਲਾ: ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ‘ਚ ਠੇਕਾ ਆਧਾਰਿਤ ਨਰਸਾਂ ਧਰਨੇ ‘ਤੇ ਬੈਠੀਆਂ ਹਨ। ਇਹਨਾਂ ਨਰਸਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। [caption id="attachment_252403" align="aligncenter" width="300"]nurse ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ[/caption] ਬੀਤੇ ਦਿਨ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ 6 ਨਰਸਾਂ ਵਿੱਚੋਂ 4 ਦੀ ਹਾਲਤ ਠੰਡ ਕਾਰਨ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਨਰਸਾਂ ਵਲੋਂ ਵਿੱਡੇ ਸੰਘਰਸ਼ ਨੂੰ ਕਿਸੇ ਥਾਂ ਲਾਉਣ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਡੀਆਰਐਮਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ ਹੈ।ਸੂਤਰਾਂ ਅਨੁਸਾਰ ਬੀਤੀ ਸ਼ਾਮ ਨਰਸਾਂ ਦਾ ਇੱਕ ਡੈਪੂਟੇਸ਼ਨ ਬ੍ਰਹਮ ਮਹਿੰਦਰਾ ਨੂੰ ਚੰਡੀਗੜ੍ਹ ਵਿਖੇ ਮਿਲਿਆ। [caption id="attachment_252418" align="aligncenter" width="300"]patiala ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ[/caption] ਜਿਥੇ DRME ਨੂੰ ਨਰਸਾਂ ਨੂੰ ਰੈਗੂਲਰ ਕਰਨ ਦੇ ਲਈ ਰੋਡ ਮੈਪ ਤਿਆਰ ਕਰਨ ਨੂੰ ਕਿਹਾ। ਇੱਧਰ ਹਸਪਤਾਲ ਦੀ ਮਮਟੀ ਤੇ ਚੜੀਆਂ 5 ਨਰਸਾਂ ਨੂੰ ਬੀਤੇ ਦਿਨ ਬਿਮਾਰੀ ਦੀ ਹਾਲਤ ਵਿਚ ਨੀਚੇ ਉਤਾਰਿਆ ਗਿਆ।ਫਿਲਹਾਲ ਪ੍ਰਧਾਨ ਕਰਮਜੀਤ ਕੌਰ ਅਤੇ ਬਲਜੀਤ ਕੌਰ ਖ਼ਾਲਸਾ ਮਮਟੀ ਤੇ ਡੱਟੀਆਂ ਹੋਈਆਂ ਹਨ। -PTC News

Related Post