ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ

By  Jashan A December 18th 2018 03:50 PM

ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ

ਪਟਿਆਲਾ: ਪਟਿਆਲਾ ਪੁਲਿਸ ਵਲੋਂ ਅੱਜ ਆਈ.ਏ.ਐੱਸ ਅਫਸਰ ਵਰੁਣ ਰੂਜ਼ਮ ਦੇ ਸਹੁਰੇ ਅਤੇ ਰਿਟਾਇਰਡ SE ਸਵਰਨ ਸਿੰਘ ਦੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਹੱਲ ਕਰਦਿਆਂ ਮੁੱਖ ਸਾਜਿਸ਼ਕਰਤਾ ਸਮੇਤ 2 ਕਾਤਲਾਂ ਨੂੰ ਗਿਰਫ਼ਤਾਰ ਕਰਨ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਅਤੇ ਨਾਲ ਹੀ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਪਾਸੋ ਭਾਰੀ ਤਾਦਾਤ ਵਿੱਚ ਵਹੀਕਲ ਵੀ ਬਰਾਮਦ ਕੀਤੇ ਹਨ ਜਿਹੜੇ ਇਨ੍ਹਾਂ ਨੇ ਨਜ਼ਾਇਜ਼ ਤਰੀਕੇ ਨਾਲ ਬਣਾਏ ਸਨ।

patiala ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ

ਦੱਸ ਦੇਈਏ ਇਨ੍ਹਾਂ ਗਿਰਫ਼ਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਜਗਤਾਰ ਸਿੰਘ ਵਾਸੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਜੋ ਕਿ ਮੁੱਖ ਸਾਜਿਸ਼ਕਰਤਾ ਵੀ ਹੈ ,ਸਤਵਿੰਦਰ ਸਿੰਘ ਵਾਸੀ ਸਾਹਾ ਹਰਿਆਣਾ,ਕਾਰਤਿਕ ਚੌਹਾਨ ਵਾਸੀ ਸਾਹਾ ਹਰਿਆਣਾ ਵਜੋਂ ਹੋਈ ਹੈ।

patiala ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ

ਮਿਲੀ ਜਾਣਕਾਰੀ ਮੁਤਾਬਕ ਮੁੱਖ ਸਾਜਿਸ਼ਕਰਤਾ ਜਗਤਾਰ ਸਿੰਘ ਸਵਰਨ ਸਿੰਘ ਦਾ ਕਾਫੀ ਕਰੀਬੀ ਸੀ ਤੇ ਉਸ ਨੇ ਸਵਰਨ ਸਿੰਘ ਨੂੰ ਕਾਫੀ ਜਮੀਨ ਖਰੀਦ ਕੇ ਦਿੱਤੀ, ਪਰ ਰਜਿਸਟਰੀ ਬਦਲੇ ਜਾਅਲੀ ਫਰਦਾ ਬਣਵਾ ਕੇ ਦਿੱਤੀਆਂ।ਇਸ ਤਰੀਕੇ ਨਾਲ ਵਿਸ਼ਵਾਸ਼ ਜਿੱਤਿਆ ਕਿ ਸਵਰਨ ਸਿੰਘ ਨੇ ਜਗਤਾਰ ਸਿੰਘ ਨੂੰ ਮੋਟੀ ਰਕਮ ਦਿੱਤੀ ਤੇ ਆਪਣੀ ਜ਼ਮੀਨ ਦਾ ਸਾਰਾ ਕੰਮ ਕਾਜ ਜਗਤਾਰ ਸਿੰਘ ਨੂੰ ਸੌਂਪ ਦਿੱਤਾ ਜੋ ਕਿ ਕਾਗਜਾਂ ਵਿੱਚ ਤਾਂ ਜਗਤਾਰ ਸਿੰਘ ਦੇ ਨਾਮ ਹੀ ਸੀ।

ਹੋਰ ਪੜ੍ਹੋ:ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ ‘ਚ ਬਣੀ ਸਬ-ਲੈਫਟੀਨੈਂਟ

ਪਰ ਜਦੋਂ 10 ਸਾਲ ਬਾਅਦ ਸਵਰਨ ਸਿੰਘ ਨੇ ਜ਼ਮੀਨ ਸਬੰਧੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਗਤਾਰ ਸਿੰਘ ਨੂੰ ਆਪਣੇ ਪਰਦਾਫਾਸ਼ ਹੋਣ ਦਾ ਡਰ ਪਏ ਗਿਆ ਜਿਸ ਕਰਕੇ ਉਸਨੇ ਸਵਰਨ ਸਿੰਘ ਦਾ ਕਤਲ ਕਰਨ ਦਾ ਮਨ ਬਣਾ ਲਿਆ ਤੇ ਇਸ ਕਤਲ ਕਰਨ ਲਈ ਆਪਣੇ ਕਰੀਬੀ ਨੂੰ 15 /15 ਲੱਖ ਦੀ ਫਿਰੌਤੀ ਦਿੱਤੀ।ਜਿਸ ਤੋਂ ਬਾਅਦ ਉਨ੍ਹਾਂ ਨੇ ਸਵਰਨ ਸਿੰਘ ਨੂੰ ਚੰਡੀਗੜ੍ਹ ਨੇੜੇ ਪਿੰਡ ਉਕਸੀ ਸੈਣੀਆ ਨੇੜੇ ਗੋਲੀਆਂ ਮਾਰ ਕਤਲ ਕਰ ਦਿੱਤਾ।

patiala ਪਟਿਆਲਾ ਪੁਲਿਸ ਨੇ ਸੁਲਝਾਈ IAS ਅਫ਼ਸਰ ਦੇ ਸਹੁਰੇ ਦੇ ਕਤਲ ਦੀ ਗੁੱਥੀ

ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਸ ਤੋਂ ਬਾਅਦ ਕਾਤਲਾਂ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਪੁਲਿਸ ਵਲੋਂ ਜਗਤਾਰ ਸਿੰਘ ਪਾਸੋ ਬੜੀ ਤਾਦਾਦ ਵਿਚ ਵਹੀਕਲ ਬਰਾਮਦ ਕੀਤੇ ਜੋ ਕਿ ਇਸ ਨੇ ਜਾਅਲੀ ਫਰਦਾ ਤੇ ਠਗੀਆਂ ਠੋਰੀਆਂ ਨਾਲ ਬਣਾਈਆਂ ਸਨ।ਪੁਲਿਸ ਵਲੋਂ ਹੁਣ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

-PTC News

Related Post