Sat, Apr 27, 2024
Whatsapp

ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ 'ਚ ਬਣੀ ਸਬ-ਲੈਫਟੀਨੈਂਟ

Written by  Jashan A -- December 18th 2018 03:28 PM
ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ 'ਚ ਬਣੀ ਸਬ-ਲੈਫਟੀਨੈਂਟ

ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ 'ਚ ਬਣੀ ਸਬ-ਲੈਫਟੀਨੈਂਟ

ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ 'ਚ ਬਣੀ ਸਬ-ਲੈਫਟੀਨੈਂਟ ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਬਨੂੜ ਦੇ ਨਜ਼ਦੀਕ ਪਿੰਡ ਮੁਠਿਆੜਾਂ ਦੀ ਜੰਮਪਲ ਅਤੇ ਬਨੂੜ 'ਚ ਪਲੀ ਜਸਲੀਨ ਕੌਰ ਨੇ ਇੰਡੀਅਨ ਨੇਵੀ 'ਚ ਸਬ-ਲੈਫਟੀਨੈਂਟ ਬਣਨ ਦਾ ਮਾਣ ਹਾਸਲ ਕੀਤਾ ਹੈ। ਉਹ ਇੰਡੀਅਨ ਨੇਵੀ ਲਈ 2018 ਬੈਚ ਦੇ 300 ਨਵੇਂ ਚੁਣੇ ਸਬ-ਲੈਫਟੀਨੈਂਟਾਂ ਵਿਚੋਂ ਪੰਜਾਬ ਦੀ ਇੱਕੋ ਇੱਕ ਮਹਿਲਾ ਅਫ਼ਸਰ ਹੈ। [caption id="attachment_229908" align="aligncenter" width="200"]patiala ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ 'ਚ ਬਣੀ ਸਬ-ਲੈਫਟੀਨੈਂਟ[/caption] ਜਸਲੀਨ ਨੇ ਆਪਣੇ ਪਿਤਾ ਕੁਲਦੀਪ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੀ ਹਾਜ਼ਰੀ ਵਿਚ ਬੀਤੇ ਦਿਨੀਂ ਇੰਡੀਅਨ ਨੇਵਲ ਅਕੈਡਮੀ ਏਜ਼ੀਆਲਾ ਕਠੂਰ (ਕੇਰਲਾ) ਤੋਂ ਛੇ ਮਹੀਨੇ ਦੀ ਟ੍ਰੇਨਿੰਗ ਖਤਮ ਕਰਨ ਮਗਰੋਂ ਸਬ-ਲੈਫਟੀਨੈਂਟ ਵਜੋਂ ਬੈਜ ਲਵਾਏ ਹਨ। [caption id="attachment_229910" align="aligncenter" width="300"]patiala ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ 'ਚ ਬਣੀ ਸਬ-ਲੈਫਟੀਨੈਂਟ[/caption] ਪੰਜਾਬੀ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ ’ਚੋਂ ਪਹਿਲੇ ਦਰਜੇ ਵਿਚ ਸਿਵਲ ਇੰਜਨੀਅਰਿੰਗ ਦੀ ਡਿਗਰੀ ਹਾਸਲ ਕਰਨ ਵਾਲੀ ਜਸਲੀਨ ਨੇ ਦੱਸਿਆ ਕਿ ਉਸ ਨੇ ਯੂਨੀਵਰਸਿਟੀ ਵਿਚ ਭਾਰਤੀ ਜਲ ਸੈਨਾ ਲਈ ਯੂਨੀਵਰਸਿਟੀ ਐਂਟਰੀ ਸਕੀਮ (ਯੂਈਐਸ) ਅਧੀਨ ਰਜਿਸ਼ਟ੍ਰੇਸ਼ਨ ਕਰਾਈ ਸੀ। [caption id="attachment_229913" align="aligncenter" width="200"]patiala ਪਟਿਆਲਾ ਦੇ ਬਨੂੜ ਦੀ ਇਸ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ 'ਚ ਬਣੀ ਸਬ-ਲੈਫਟੀਨੈਂਟ[/caption] ਇਸ ਮਗਰੋਂ ਨੇਵੀ ਦੇ ਮਾਹਿਰਾਂ ਅਤੇ ਅਧਿਕਾਰੀਆਂ ਦੀ ਟੀਮ ਵੱਲੋਂ ਇੰਟਰਵਿਊ ਲੈਣ ਮਗਰੋਂ ਲਿਖਤੀ ਤੇ ਸਰੀਰਕ ਪ੍ਰੀਖਿਆ ਹੋਈ ਤੇ ਫਿਰ ਛੇ ਮਹੀਨੇ ਦੀ ਟ੍ਰੇਨਿੰਗ ਹਾਸਿਲ ਕੀਤੀ। -PTC News


Top News view more...

Latest News view more...