ਪਟਿਆਲਾ: ਭੁੱਕੀ ਬੀਜਣ ਵਾਲਾ ਕਿਸਾਨ ਪੁਲਿਸ ਨੇ ਲਿਆ ਹਿਰਾਸਤ 'ਚ, ਕਿਸਾਨ ਜਥੇਬੰਦੀਆਂ ਤੇ ਡਾ ਗਾਂਧੀ ਨੇ ਕੀਤੀ ਕਿਸਾਨ ਦੀ ਹਮਾਇਤ

By  Jashan A March 28th 2019 03:51 PM

ਪਟਿਆਲਾ: ਭੁੱਕੀ ਬੀਜਣ ਵਾਲਾ ਕਿਸਾਨ ਪੁਲਿਸ ਨੇ ਲਿਆ ਹਿਰਾਸਤ 'ਚ, ਕਿਸਾਨ ਜਥੇਬੰਦੀਆਂ ਤੇ ਡਾ ਗਾਂਧੀ ਨੇ ਕੀਤੀ ਕਿਸਾਨ ਦੀ ਹਮਾਇਤ,ਪਟਿਆਲਾ : ਪਟਿਆਲਾ ਪੁਲਿਸ ਨੇ ਅੱਜ ਪਿੰਡ ਸਾਧ ਮਾਜਰਾ ਦੇ ਕਿਸਾਨ ਸੁਖਪਾਲ ਸਿੰਘ ਨੂੰ ਭੁੱਕੀ ਬੀਜਣ ਦੇ ਜੁਰਮ ਅਧੀਨ ਹਿਰਾਸਤ ਵਿੱਚ ਲਿਆ। ਪਰ ਇਸ ਨੇ ਕੋਈ ਅੱਧਾ ਕਿੱਲਾ ਪੰਚਾਇਤੀ ਜ਼ਮੀਨ ਦਾ ਠੇਕੇ ਉੱਪਰ ਲਿਆ ਹੋਇਆ ਸੀ ਜਿਸ ਵਿੱਚ ਇਸ ਨੇ ਆਪਣੇ ਖਾਣ ਲਈ ਸਬਜ਼ੀਆਂ ਬੀਜ ਰੱਖੀਆਂ ਸਨ।

arrest ਪਟਿਆਲਾ: ਭੁੱਕੀ ਬੀਜਣ ਵਾਲਾ ਕਿਸਾਨ ਪੁਲਿਸ ਨੇ ਲਿਆ ਹਿਰਾਸਤ 'ਚ, ਕਿਸਾਨ ਜਥੇਬੰਦੀਆਂ ਤੇ ਡਾ ਗਾਂਧੀ ਨੇ ਕੀਤੀ ਕਿਸਾਨ ਦੀ ਹਮਾਇਤ

ਘਟਨਾ ਬੁੱਧਵਾਰ ਸ਼ਾਮ ਦੀ ਹੈ ਜਦੋਂ ਸਮਾਣਾ ਸੀ ਆਈ ਏ ਸਟਾਫ਼ ਨੇ ਸੂਤਰਾਂ ਤੋਂ ਮਿਲੀਜਾਣਕਾਰੀ ਅਨੁਸਾਰ ਪਿੰਡ ਸਾਧ ਮਾਜਰਾ ਵਿੱਚ ਛਾਪਾ ਮਾਰਿਆ ਅਤੇ ਸੁਖਪਾਲ ਸਿੰਘ ਦੇ ਖੇਤ ਵਿੱਚ ਲੱਗੀ ਹੋਈ ਭੁੱਕੀ ਬਰਾਮਦ ਕੀਤੀ।

ਹੋਰ ਪੜ੍ਹੋ:Lok Sabha Election 2019 : ਕਾਂਗਰਸ ਨੇ ਉਮੀਦਵਾਰਾਂ ਦੀ 6ਵੀਂ ਸੂਚੀ ਕੀਤੀ ਜਾਰੀ, ਤੁਸੀਂ ਵੀ ਪੜ੍ਹੋ

ਪੁਲਿਸ ਨੇ ਦੱਸਿਆ ਕਿ ਸੁਖਪਾਲ ਸਿੰਘ ਇਕ ਬੇਜ਼ਮੀਨਾ ਕਿਸਾਨ ਹੈ। ਪੁਲਿਸ ਨੇ ਦੱਸਿਆ ਕਿ ਸੁਖਪਾਲ ਸਿੰਘ ਨੇ ਸਬਜ਼ੀਆਂ ਦੇ ਨਾਲ ਹੀ ਥੋੜ੍ਹੀ ਜਿਹੀ ਭੁੱਕੀ ਵੀ ਬੀਜ ਲਈ। ਪੁਲਿਸ ਨੇ ਸੁਖਪਾਲ ਸਿੰਘ ਕੋਲੋਂ ਕਰੀਬ ਉੱਨੀ ਕਿੱਲੋਂ ਹਰਾ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ।

patiala ਪਟਿਆਲਾ: ਭੁੱਕੀ ਬੀਜਣ ਵਾਲਾ ਕਿਸਾਨ ਪੁਲਿਸ ਨੇ ਲਿਆ ਹਿਰਾਸਤ 'ਚ, ਕਿਸਾਨ ਜਥੇਬੰਦੀਆਂ ਤੇ ਡਾ ਗਾਂਧੀ ਨੇ ਕੀਤੀ ਕਿਸਾਨ ਦੀ ਹਮਾਇਤ

ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਇੱਕ ਧਰਨਾ ਸੁਖਪਾਲ ਸਿੰਘ ਦੀ ਹਮਾਇਤ ਵਿੱਚ ਦਿੱਤਾ ਸੀਅਤੇ ਹੁਣ ਡਾਕਟਰ ਧਰਮਵੀਰ ਗਾਂਧੀ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਜਲਦ ਹੀ ਸੂਬਾ ਪੱਧਰ ਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੁਖਪਾਲ ਸਿੰਘ ਜਿਸ ਨੇ ਆਪਣੇ ਖੇਤਾਂ ਵਿੱਚ ਖਾਣ ਲਈ ਮੱਕੀ ਬੀਜ਼ੀ ਸੀ ਨੂੰ ਆਜ਼ਾਦ ਕਰਵਾਉਣ ਲਈ ਧਰਨਾ ਦੇਣਗੇ।

-PTC News

Related Post