ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ

By  Jashan A March 3rd 2019 04:33 PM

ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ ,ਪਟਿਆਲਾ: ਠੇਕੇ ‘ਤੇ ਕੰਮ ਕਰ ਰਹੀਆਂ ਨਰਸਾਂ ਰੈਗੂਲਰ ਕਰਨ ਯਾਨੀ ਕਿ ਪੱਕੇ ਹੋਣ ਲਈ ਪਿਛਲੇ ਕਈ ਹਫ਼ਤਿਆਂ ਤੋਂ ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਸਨ। ਜਿਸ ਦੌਰਾਨ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਕੀਤੇ ਫੈਸਲੇ ਮੁਤਾਬਕ 651 ਸਟਾਫ ਨਰਸਾਂ, 130 ਚੌਥਾ ਦਰਜਾ ਤੇ 75 ਐਨਸਿਲਰੀ ਵਰਕਰਾਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ।ਇਸ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਹੜਤਾਲ ‘ਤੇ ਚੱਲ ਰਹੀਆਂ ਨਰਸਾਂ ਤੇ ਹੋਰ ਸਟਾਫ ਨੇ ਹੜਤਾਲ ਖਤਮ ਕਰ ਦਿੱਤੀ ਹੈ। [caption id="attachment_264319" align="aligncenter" width="300"]nurse ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ[/caption] ਅੱਜ ਹਸਪਤਾਲ ਦੇ ਹੜਤਾਲੀ ਸਟਾਫ ਵੱਲੋਂ ਮੁੜ ਤੋਂ ਡਿਊਟੀ 'ਤੇ ਜੁਆਇਨ ਕਰ ਲਿਆ ਹੈ। ਦਿਨ ਭਰ ਦੀ ਚੱਲੀ ਜੱਕੋ ਤੱਕੀ ਤੋਂ ਬਾਅਦ ਦਰਜਾ 4 ਨੇ ਸਭ ਤੋਂ ਪਹਿਲਾਂ ਹਾਜ਼ਰੀ ਦਿੱਤੀ। ਉਥੇ ਹੀ ਸਰਕਾਰ ਵਲੋਂ ਐਸਮਾ ਕਾਨੂੰਨ ਲਾਗੂ ਕਰਨ ਦੀ ਧਮਕੀ ਤੋਂ ਬਾਅਦ ਨਰਸਾਂ ਨੇ ਵੀ ਇੱਕ ਸ਼ਿਫਟ ਦੀ ਡਿਊਟੀ ਜੁਆਇਨ ਕਰਨਾ ਮੰਨਿਆ। ਨਰਸਾਂ ਨੇ ਕਿਹਾ ਕਿ ਸਿੰਗਲ ਟਾਈਮ ਹੀ ਡਿਊਟੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤਿੱਖਾ ਹੋਵੇਗਾ। [caption id="attachment_264320" align="aligncenter" width="300"]nurse ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ[/caption] ਨਰਸਾਂ ਨੇ ਦਾਅਵਾ ਕੀਤਾ ਕਿ ਨਰਸਿੰਗ ਯੂਨੀਅਨ ਪੂਰੀ ਤਰ੍ਹਾਂ ਇੱਕ ਜੁੱਟ ਹੈ। ਪਰ ਨਾਲ ਇਹ ਵੀ ਕਿਹਾ ਕਿ ਪ੍ਰਧਾਨ ਕਰਮਜੀਤ ਔਲਖ ਜਿਸ ਨੇ ਉਨ੍ਹਾਂ ਨੂੰ ਜੁਆਇਨ ਨਾ ਕਰਨ ਬਾਰੇ ਕਿਹਾ ਸੀ ਉਨ੍ਹਾਂ ਨੂੰ ਵੀ ਮਨਾ ਲਿਆ ਜਾਵੇਗਾ। ਨਰਸਾਂ ਨੇ ਇਹ ਵੀ ਮੰਨਿਆ ਕਿ ਉਹ ਸਰਕਾਰ ਦੇ ਦਬਾਓ ਹੇਠ ਆ ਕੇ ਜੁਆਇਨ ਕਰ ਰਹੇ ਹਨ। ਦੱਸ ਦੇਈਏ ਕਿ ਸਰਕਾਰ ਨੇ ਉਹਨਾਂ ਨੂੰ 7 ਮਾਰਚ ਤੱਕ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਹੈ। [caption id="attachment_264321" align="aligncenter" width="300"]nurse ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਹੜਤਾਲੀ ਸਟਾਫ ਨੇ ਕੀਤਾ ਡਿਊਟੀ 'ਤੇ ਜੁਆਇਨ, ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਠੇਕੇ ‘ਤੇ ਕੰਮ ਕਰਦੀਆਂ ਨਰਸਾਂ ਪਿਛਲੇ 23 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ ‘ਤੇ ਬੈਠੀਆ ਹੋਈਆਂ ਸਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਨੂੰ ਇਨ੍ਹਾਂ ਦੀ ਮੀਟਿੰਗ ਹੋਣੀ ਸੀ ਪਰ ਮੀਟਿੰਗ ਨਾ ਹੋਣ ਕਰਕੇ ਇਨ੍ਹਾਂ ਦੋਨੋਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੇ ਹਸਪਤਾਲ ਦੀ ਮਮਟੀ ਤੋਂ ਛਾਲ ਮਾਰ ਦਿੱਤੀ ਹੈ ,ਜਿਨ੍ਹਾਂ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ। -PTC News

Related Post