ਸਾਂਝਾ ਅਧਿਆਪਕ ਮੋਰਚਾ: 43ਵੇਂ ਦਿਨ ਵੀ ਮੱਘਦਾ ਰਿਹਾ ਅਧਿਆਪਕਾਂ ਦੇ ਸੰਘਰਸ਼ ਦਾ ਦੀਵਾ

By  Jashan A November 18th 2018 07:23 PM

ਸਾਂਝਾ ਅਧਿਆਪਕ ਮੋਰਚਾ: 43ਵੇਂ ਦਿਨ ਵੀ ਮੱਘਦਾ ਰਿਹਾ ਅਧਿਆਪਕਾਂ ਦੇ ਸੰਘਰਸ਼ ਦਾ ਦੀਵਾ,ਪਟਿਆਲਾ: ਤਾਨਾਸ਼ਾਹ ਪੰਜਾਬ ਸਰਕਾਰ ਦੇ ਸਿੱਖਿਆ ਵਿਰੋਧੀ ਫੈਸਲਿਆਂ ਦੇ ਵਿਰੋਧ ਵਿੱਚ ਖੜੀ ਹੋਈ ਪੰਜਾਬ ਦੀ ਅਧਿਆਪਕ ਲਹਿਰ ਦਾ ਪੱਕਾ ਮੋਰਚਾ 43ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਾ ਹੈ,ਜਿੱਥੇ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਦੁਆਰਾ 94% ਸਹਿਮਤੀ ਵਾਲੇ ਝੂਠੇ ਅੰਕੜੇ ਨਾਲ ਪੰਜਾਬ ਦੀ ਕੈਬਨਿਟ ਅਤੇ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਹੈ,ਉਥੇ ਮੁੱਖ ਮੰਤਰੀ ਵੱਲੋਂ ਵੀ ਲਗਤਾਰ ਚੁੱਪ ਰਹਿ ਕੇ ਇਹਨਾਂ ਦੇ ਝੂਠ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ।

patiala ਜਿਥੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਫੈਡਰੇਸ਼ਨਾਂ ਦੇ ਸਹਿਯੋਗ ਨਾਲ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੇ ਇਲਾਕਿਆਂ ਵਿੱਚ ਦੋ ਵਿਸ਼ਾਲ ਲੋਕ-ਰੈਲੀਆਂ ਕੀਤੀਆਂ ਗਈਆਂ ਹਨ ਉਥੇ ਅੱਜ ਪਟਿਆਲਾ ਜਿਲ੍ਹੇ ਦੀ ਜਿੰਮੇਵਾਰੀ ਪਟਿਆਲਾ ਸ਼ਹਿਰ ਵਿਖੇ ਪੱਕੇ ਮੋਰਚੇ ਵਿੱਚ ਹੀ ਲੱਗੀ ਹੋਈ ਸੀ,ਜਿਸ ਕਾਰਨ ਪਟਿਆਲਾ ਜਿਲ੍ਹੇ ਦੇ ਅਧਿਆਪਕਾਂ ਨੇ ਪੱਕੇ ਮੋਰਚੇ ਵਿੱਚ ਭਰਵੀਂ ਸਮੂਲੀਅਤ ਕਰਦੇ ਹੋਏ,ਕੂੰਜ਼ਾ ਵਾਂਗ ਆਪਣੇ ਅੰਮ੍ਰਿਤਸਰ ਅਤੇ ਬਠਿੰਡਾ ਦੇ ਸਾਥੀਆਂ ਨੂੰ ਪਿੱਛੋਂ ਸੰਘਰਸ਼ ਦੀ ਸਪੋਰਟ ਵਾਲੀ ਨਿੱਘ ਬਰਕਰਾਰ ਰੱਖੀ।

teacherਅੰਮ੍ਰਿਤਸਰ ਵਿਖੇ ਪੰਜਾਬ ਦੀ ਤਾਨਾਸ਼ਾਹ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਹੱਕ ਮੰਗਦੇ ਅਧਿਆਪਕਾਂ, ਵਿਦਿਆਰਥੀਆਂ,ਮੁਲਾਜਮਾਂ ਅਤੇ ਕਿਸਾਨਾਂ ਤੇ ਭਾਰੀ ਲਾਠੀਚਾਰਜ ਕੀਤਾ ਗਿਆ ਜਿਸ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਸਾਂਝਾ ਅਧਿਆਪਕ ਮੋਰਚੇ ਦੀ ਪਟਿਆਲਾ ਇਕਾਈ ਵੱਲੋਂ ਲਾਲ ਸਿੰਘ ਦੀ ਕੋਠੀ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।ਇਕੱਤਰ ਅਧਿਆਪਕਾਂ ਨੂੰ ਭਰਤ ਕੁਮਾਰ,ਹਰਵਿੰਦਰ ਰੱਖੜਾ,ਸੱਤਪਾਲ ਬੰਗਾ,ਵਿਕਰਮ ਰਾਜਪੁਰਾ,ਜੀਵਨਜੋਤ ਸਿੰਘ,ਸੁਰਿੰਦਰ ਫਾਜ਼ਿਲਕਾ,ਅਮਨ ਵਸ਼ਿਸ਼ਟ,ਗਗਨ ਵਸ਼ਿਸ਼ਟ,ਸੱਤਪਾਲ ਸਮਾਣਵੀ,ਜਗਪਾਲ ਚਹਿਲ,ਕੁਲਦੀਪ ਪਟਿਆਲਵੀ,ਗੁਰਜੀਤ ਘੱਗਾ,ਮੈਡਮ ਅਮਨਪ੍ਰੀਤ ਨੇ ਵੀ ਸੰਬੋਧਨ ਕੀਤਾ।

—PTC News

Related Post