ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਮਾਸੂਮ ਬੱਚੇ ਮਾਪਿਆਂ ਦੇ ਹੱਕ 'ਚ ਕਰ ਰਹੇ ਨੇ ਰੋਸ ਪ੍ਰਦਰਸ਼ਨ, ਦੇਖੋ ਤਸਵੀਰਾਂ

By  Jashan A February 10th 2019 01:06 PM

ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਮਾਸੂਮ ਬੱਚੇ ਮਾਪਿਆਂ ਦੇ ਹੱਕ 'ਚ ਕਰ ਰਹੇ ਨੇ ਰੋਸ ਪ੍ਰਦਰਸ਼ਨ, ਦੇਖੋ ਤਸਵੀਰਾਂ,ਪਟਿਆਲਾ: ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ। ਜਿਸ ਦੌਰਾਨ ਅੱਜ ਵੀ ਪਟਿਆਲਾ ਸ਼ਹਿਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਨਾ ਮਿਲਣ ਦਾ ਸਮਾਂ ਦੇ ਕੇ 10ਵੀਂ ਵਾਰ ਫਿਰ ਤੋਂ ਮੀਟਿੰਗ ਤੋਂ ਮੁਕਰਨ ‘ਤੇ ਭੜਕੇ ਅਧਿਆਪਕਾਂ ਵੱਲੋਂ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਮਹਾ ਰੈਲੀ ਕੀਤੀ ਜਾ ਰਹੀ ਹੈ।

patiala ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਮਾਸੂਮ ਬੱਚੇ ਮਾਪਿਆਂ ਦੇ ਹੱਕ 'ਚ ਕਰ ਰਹੇ ਨੇ ਰੋਸ ਪ੍ਰਦਰਸ਼ਨ, ਦੇਖੋ ਤਸਵੀਰਾਂ

ਜਿਸ 'ਚ ਅਧਿਆਪਕ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਮਾੜੀਆਂ ਨੀਤੀਆਂ ਤੋਂ ਖਫਾ ਹੋ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਅਧਿਆਪਕਾਂ ਦੇ ਮਾਸੂਮ ਬੱਚੇ ਵੀ ਉਹਨਾਂ ਦੇ ਹੱਕ 'ਚ ਹੱਥਾਂ 'ਚ ਬੈਨਰ ਫੜ੍ਹ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ।

patiala ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਮਾਸੂਮ ਬੱਚੇ ਮਾਪਿਆਂ ਦੇ ਹੱਕ 'ਚ ਕਰ ਰਹੇ ਨੇ ਰੋਸ ਪ੍ਰਦਰਸ਼ਨ, ਦੇਖੋ ਤਸਵੀਰਾਂ

ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਸੰਘਰਸ਼ੀ ਰੰਗ ‘ਚ ਬਦਲਿਆ। ਅਧਿਆਪਕਾਂ ਨੇ ਬਸੰਤ ਪੰਚਮੀ ਨੂੰ ਮੁਖ ਰੱਖਦਿਆਂ ਪਤੰਗਾਂ ਬਣਾ ਕੇ ਪੰਜਾਬ ਸਰਕਾਰ ਨੂੰ ਕੋਸਿਆ ਹੈ ਤੇ ਲਿਖਿਆ ਹੈ ਕਿ ਪੰਜਾਬ ਸਰਕਾਰ ਮੁਰਦਾਬਾਦ।

patiala ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਮਾਸੂਮ ਬੱਚੇ ਮਾਪਿਆਂ ਦੇ ਹੱਕ 'ਚ ਕਰ ਰਹੇ ਨੇ ਰੋਸ ਪ੍ਰਦਰਸ਼ਨ, ਦੇਖੋ ਤਸਵੀਰਾਂ

ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ, ਆਈ.ਈ.ਆਰ.ਟੀ, ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੀ ਥਾਂ ਦਹਾਕਿਆਂ ਤੋਂ ਕੱਚੇ ਰੱਖ ਕੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

-PTC News

Related Post