ਪਟਿਆਲਾ ਦੇ ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ ਹੈਰੋਇਨ ਸਮੇਤ ਕਾਬੂ 

By  Shanker Badra October 29th 2019 01:06 PM

ਪਟਿਆਲਾ ਦੇ ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ ਹੈਰੋਇਨ ਸਮੇਤ ਕਾਬੂ:ਪਟਿਆਲਾ : ਨਾਰਕੋਟਿਕ ਸੈੱਲ ਤਰਨਤਾਰਨ ਅਤੇ ਪੱਟੀ ਦੀ ਪੁਲਿਸ ਨੇ ਇੱਕ ਮਹਿਲਾ ਏਐੱਸਆਈ ਰੇਨੂੰ ਬਾਲਾ ਵਾਸੀ ਪਟਿਆਲਾ ਅਤੇ ਨਿਸ਼ਾਨ ਸਿੰਘ ਨੂੰ ਕਾਬੂ ਕਰਕੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਅਨੁਸਾਰ ਮਹਿਲਾ ਏਐੱਸਆਈ ਰੇਨੂੰ ਬਾਲਾ ਦਾ ਨਿਸ਼ਾਨ ਸਿੰਘ ਨਾਲ ਫੇਸਬੁੱਕ ਦੇ ਰਾਹੀਂ ਸੰਪਰਕ ਹੋਇਆ ਸੀ। [caption id="attachment_354258" align="aligncenter" width="300"]Patiala Urban Estate Police Station Posted ASI Renu Bala heroin Including Arrested ਪਟਿਆਲਾ ਦੇ ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ ਹੈਰੋਇਨ ਸਮੇਤ ਕਾਬੂ[/caption] ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਮਹਿਲਾ ਏਐੱਸਆਈ ਰੇਨੂੰ ਬਾਲਾ ਪਟਿਆਲਾ ਦੇ ਅਰਬਨ ਅਸਟੇਟ ਥਾਣੇ ਵਿਚ ਬਤੌਰ ਏਐੱਸਆਈਤਾਇਨਾਤ ਸੀ। ਦੱਸਿਆ ਜਾਂਦਾ ਹੈ ਕਿ ਮਹਿਲਾ ਏਐੱਸਆਈ ਰੇਨੂੰ ਬਾਲਾ ਦੇ ਤਰਨਤਾਰਨ ਦੇ ਨਿਸ਼ਾਨ ਸਿੰਘ ਨਾਲ ਸੰਬੰਧ ਸਨ ਅਤੇ ਉਸ ਨੂੰ ਮਿਲਣ ਲਈ ਕੱਲ ਤਰਨਤਾਰਨ ਗਈ ਸੀ ,ਜਿੱਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। [caption id="attachment_354259" align="aligncenter" width="300"]Patiala Urban Estate Police Station Posted ASI Renu Bala heroin Including Arrested ਪਟਿਆਲਾ ਦੇ ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ ਹੈਰੋਇਨ ਸਮੇਤ ਕਾਬੂ[/caption] ਇਸ ਦੌਰਾਨ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਅਰਬਨ ਅਸਟੇਟ ਥਾਣੇ ਦੇ ਮੁੱਖੀ ਹੈਰੀ ਬੋਪਾਰਾਏ ਦੇ ਖ਼ਿਲਾਫ਼ ਵਿਭਾਗੀ ਜਾਂਚ ਦੇ ਆਦੇਸ਼ਦਿੱਤੇ ਹਨ। ਮਨਦੀਪ ਸਿੰਘ ਸਿੱਧੂ ਨੇਹੈਰੀ ਬੋਪਾਰਾਏ ਖਿਲਾਫ਼ ਸਟਾਫ 'ਤੇ ਨਿਗਰਾਨੀ ਦੀ ਘਾਟ ਦਾ ਦੋਸ਼ੀ ਮੰਨਦੇ ਹੋਏ ਜਾਂਚ ਦੇ ਆਦੇਸ਼ ਦਿੱਤੇ ਹਨ। -PTCNews

Related Post