ਪਟਿਆਲਾ : ਹੀਰਾਗੜ੍ਹ ਪਿੰਡ 'ਚ ਵੋਟਾਂ ਨੂੰ ਲੈ ਕੇ ਦੋ ਧਿਰਾਂ 'ਚ ਹੋਇਆ ਤਕਰਾਰ ,ਕਈ ਨੌਜਵਾਨ ਜ਼ਖਮੀ

By  Shanker Badra December 30th 2018 11:49 AM

ਪਟਿਆਲਾ : ਹੀਰਾਗੜ੍ਹ ਪਿੰਡ 'ਚ ਵੋਟਾਂ ਨੂੰ ਲੈ ਕੇ ਦੋ ਧਿਰਾਂ 'ਚ ਹੋਇਆ ਤਕਰਾਰ ,ਕਈ ਨੌਜਵਾਨ ਜ਼ਖਮੀ:ਪੰਜਾਬ 'ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਕਰਕੇ ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ।ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਵਾਸਤੇ ਠੰਡ ਦੀ ਕੋਈ ਪ੍ਰਵਾਹ ਨਹੀਂ ਹੈ।ਇੰਨ੍ਹਾਂ ਚੋਣਾਂ 'ਚ ਖਾਸ ਗੱਲ ਇਹ ਵੀ ਹੈ ਕਿ ਚੋਣਾਂ 'ਚ ਕਿਸੇ ਉਮੀਦਵਾਰ ਨੂੰ ਪਸੰਦ ਨਾ ਕਰਨ 'ਤੇ ਵੋਟਰ ਨੋਟਾ ਦਾ ਵੀ ਬਟਨ ਦਬਾ ਸਕਦੇ ਹਨ।ਇਹ ਵੋਟਾਂ ਸ਼ਾਮ 4 ਵਜੇ ਤੱਕ ਹੀ ਪੈਣੀਆਂ ਹਨ ਅਤੇ ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋਣਗੇ।

Patiala: village Hiragarh two sides controversy ,Many young injured ਪਟਿਆਲਾ : ਹੀਰਾਗੜ੍ਹ ਪਿੰਡ 'ਚ ਵੋਟਾਂ ਨੂੰ ਲੈ ਕੇ ਦੋ ਧਿਰਾਂ 'ਚ ਹੋਇਆ ਤਕਰਾਰ ,ਕਈ ਨੌਜਵਾਨ ਜ਼ਖਮੀ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਜਗ੍ਹਾ 'ਤੇ ਕਾਂਗਰਸ 'ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ।ਪਟਿਆਲਾ ਦੇ ਹਲਕਾ ਸਨੌਰ ਵਿਖੇ ਹੀਰਾਗੜ੍ਹ ਪਿੰਡ 'ਚ ਵੋਟਾਂ ਨੂੰ ਲੈ ਕੇ 2 ਧਿਰਾਂ 'ਚ ਤਕਰਾਰ ਹੋ ਗਿਆ ਹੈ।ਇਸ ਮੌਕੇ ਇੱਕ ਧਿਰ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਕੁੱਝ ਲੋਕ ਨਕਲੀ ਵੋਟਾਂ ਭੁਗਤਾ ਰਹੇ ਸਨ। ਇਸ ਕਾਰਨ ਵੋਟਰ ਆਪਸ 'ਚ ਭਿੜ ਗਏ ਅਤੇ ਕਈ ਨੌਜਵਾਨ ਗੰਭੀਰ ਜ਼ਖਮੀ ਵੀ ਹੋਏ ਹਨ,ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ।

Patiala: village Hiragarh two sides controversy ,Many young injured ਪਟਿਆਲਾ : ਹੀਰਾਗੜ੍ਹ ਪਿੰਡ 'ਚ ਵੋਟਾਂ ਨੂੰ ਲੈ ਕੇ ਦੋ ਧਿਰਾਂ 'ਚ ਹੋਇਆ ਤਕਰਾਰ ,ਕਈ ਨੌਜਵਾਨ ਜ਼ਖਮੀ

ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਕੁੱਝ ਪਿੰਡਾਂ 'ਚ ਵੋਟਾਂ ਪਾਉਣ ਅਤੇ ਪਵਾਉਣ ਨੂੰ ਲੈ ਕੇ ਝੜਪਾਂ ਹੋਈਆਂ ਹਨ।ਪਿੰਡ ਸਦਰ ਕੇ ਵਿਖੇ ਬਣੇ ਗੱਟੀ ਨੰਬਰ -1 ਦੇ ਪੋਲਿੰਗ ਬੂਥ ਤੇ ਦੋ ਧਿਰਾਂ 'ਚ ਇੱਟਾਂ ਰੋੜੇ ਅਤੇ ਡਾਂਗਾਂ ਸੋਟੇ ਖੜਕੇ ਹਨ, ਜਿਸ ਦੌਰਾਨ ਕੁੱਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

Patiala: village Hiragarh two sides controversy ,Many young injured ਪਟਿਆਲਾ : ਹੀਰਾਗੜ੍ਹ ਪਿੰਡ 'ਚ ਵੋਟਾਂ ਨੂੰ ਲੈ ਕੇ ਦੋ ਧਿਰਾਂ 'ਚ ਹੋਇਆ ਤਕਰਾਰ ,ਕਈ ਨੌਜਵਾਨ ਜ਼ਖਮੀ

ਦੱਸ ਦੇਈਏ ਕਿ ਪੰਜਾਬ ਭਰ 'ਚ ਪੰਚਾਇਤੀ ਚੋਣਾਂ ਲਈ 1,27,87,395 ਵੋਟਰ ਹਨ, ਜਿੰਨ੍ਹਾਂ 'ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ।ਇਸ ਦੇ ਨਾਲ ਹੀ 13276 ਪੰਚਾਇਤਾਂ 'ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਪੰਜਾਬ ਅੰਦਰ ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ 'ਚ ਹਨ ਸੂਬੇ 'ਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ।

-PTCNews

Related Post