ਕਰਜੇ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਪਰਿਵਾਰ 'ਚ ਮਾਤਮ

By  Jashan A May 1st 2019 01:40 PM

ਕਰਜੇ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਪਰਿਵਾਰ 'ਚ ਮਾਤਮ,ਪੱਟੀ: ਪੰਜਾਬ ਸਰਕਾਰ ਦੇ ਕਰਜਾ ਮੁਆਫੀ ਦੇ ਵਾਅਦੇ ਵਫਾ ਨਹੀਂ ਹੋਏ, ਜਿਸਦੇ ਚੱਲਦੇ ਅੱਜ ਇਕ ਹੋਰ ਕਿਸਾਨ ਨੇ ਕਰਜ਼ੇ ਦਾ ਬੋਝ ਨਾ ਝੱਲਦੇ ਹੋਏ ਅਤੇ ਬੈਂਕ ਅਧਿਕਾਰੀਆਂ ਵੱਲੋਂ ਜੇਲ੍ਹ ਭੇਜੇ ਜਾਣ ਦੀ ਧਮਕੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। [caption id="attachment_289786" align="aligncenter" width="300"]sui ਕਰਜੇ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਪਰਿਵਾਰ 'ਚ ਮਾਤਮ[/caption] ਹੋਰ ਪੜ੍ਹੋ:ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਆਤਮ ਹੱਤਿਆ ਤਾਜ਼ਾ ਮਾਮਲਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਦਾ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਜਰਨੈਲ ਸਿੰਘ ਵਜੋਂ ਹੋਈ ਹੈ। ਕਿਸਾਨ ਜਰਨੈਲ ਸਿੰਘ ਜਿਸਦੀ ਉਮਰ 42 ਸਾਲ ਸੀ ਅਤੇ ਵਲੋਂ ਆਪਣੀ ਜਰੂਰਤ ਅਨੂਸਾਰ ਬੈਂਕ ਤੋ 4 ਲੱਖ ਦਾ ਕਰਜ਼ਾ 10-12 ਸਾਲ ਪਹਿਲਾਂ ਲਿਆ ਸੀ ਜੋ ਕਿ ਵੱਧ 8-9 ਲੱਖ ਦੇ ਪੁੱਜ ਗਿਆ। ਜ਼ਮੀਨ ਥੋੜੀ ਹੋਣ ਕਰਕੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ਼ ਚੱਲ ਰਿਹਾ ਸੀ। ਜਿਸ ਕਰਕੇ ਉਹ ਕਰਜ਼ਾ ਨਹੀਂ ਉਤਾਰ ਸਕਿਆ ਅਤੇ ਪਿਛਲੇ ਕੁਝ ਦਿਨਾਂ ਤੋਂ ਬੈਂਕ ਅਧਿਕਾਰੀਆਂ ਵੱਲੋਂ ਉਸ ਨੂੰ ਕਰਜਾ ਮੋੜਨ ਜਾਂ ਜੇਲ੍ਹ ਜਾਣ ਲਈ ਕਿਹਾ ਜਾ ਰਿਹਾ ਸੀ। ਹੋਰ ਪੜ੍ਹੋ:ਮਾਸੂਮ ਬੱਚਿਆਂ ਦੀ ਇਸ ਸੈਲਫੀ ਨੂੰ ਅਨੁਪਮ ਤੋਂ ਲੈ ਕੇ ਅਮਿਤਾਭ ਨੇ ਕੀਤਾ ਸ਼ੇਅਰ, ਜਾਣੋ ਕਿਉਂ [caption id="attachment_289785" align="aligncenter" width="300"]sui ਕਰਜੇ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਪਰਿਵਾਰ 'ਚ ਮਾਤਮ[/caption] ਜਿਸ ਨੂੰ ਲੈ ਕੇ ਉਹ ਇਕ-ਦੋ ਦਿਨ ਤੋਂ ਪ੍ਰੇਸ਼ਾਨ ਸੀ ਅਤੇ ਅੱਜ ਸਵੇਰ ਉਸ ਵਲੋਂ ਘਰ 'ਚ ਪਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰ ਕਰ ਦਿੱਤੀ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post