ਅਵਾਰਾ ਕੁੱਤਿਆਂ ਦਾ ਕਹਿਰ, ਬੁਰੀ ਤਰ੍ਹਾਂ ਨੋਚਿਆ ਮਾਸੂਮ, ਦੇਖੋ ਵੀਡੀਓ

By  Jashan A May 28th 2019 02:03 PM -- Updated: May 28th 2019 02:05 PM

ਅਵਾਰਾ ਕੁੱਤਿਆਂ ਦਾ ਕਹਿਰ, ਬੁਰੀ ਤਰ੍ਹਾਂ ਨੋਚਿਆ ਮਾਸੂਮ, ਦੇਖੋ ਵੀਡੀਓ ,ਪਾਇਲ: ਪੰਜਾਬ 'ਚ ਆਏ ਦਿਨ ਅਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਕਈ ਮਾਸੂਮ ਇਹਨਾਂ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਹਲਕਾ ਪਾਇਲ 'ਚ ਪੈਂਦੇ ਪਿੰਡ ਬਰਮਾਲੀਪੁਰ ਤੋਂ ਸਾਹਮਣੇ ਆਇਆ ਹੈ, ਜਿਥੇ 4 ਸਾਲ ਦੇ ਮਾਸੂਮ ਬੱਚੇ ਨੂੰ ਅਵਾਰਾ ਕੁੱਤੇ ਵੱਲੋਂ ਨੋਚ ਕੇ ਜ਼ਖਮੀ ਕਰ ਦਿੱਤਾ।

chld ਅਵਾਰਾ ਕੁੱਤਿਆਂ ਦਾ ਕਹਿਰ, ਬੁਰੀ ਤਰ੍ਹਾਂ ਨੋਚਿਆ ਮਾਸੂਮ, ਦੇਖੋ ਵੀਡੀਓ

ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ 4 ਸਾਲ ਦਾ ਬੱਚਾ ਮਹਿਤਾਬ ਗਲੀ 'ਚ ਖੇਡ ਰਿਹਾ ਸੀ ਤੇ ਅਚਾਨਕ ਅਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਹੋਰ ਪੜ੍ਹੋ:ਬਾਗੀ’ ਥਾਣੇਦਾਰ ਬਾਜਵਾ ਸਿਰਫ ਸ਼ਰਾਬ ਦਾ ਆਦੀ,ਨਹੀਂ ਮਿਲੀ ਮੈਡੀਕਲ ਹਿਸਟਰੀ

chld ਅਵਾਰਾ ਕੁੱਤਿਆਂ ਦਾ ਕਹਿਰ, ਬੁਰੀ ਤਰ੍ਹਾਂ ਨੋਚਿਆ ਮਾਸੂਮ, ਦੇਖੋ ਵੀਡੀਓ

ਜਿਸ ਤੋਂ ਬਾਅਦ ਬੱਚੇ ਨੂੰ ਨੇੜੇ ਦੇ ਹਾਸਪਤਾਲ 'ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ। ਪਰ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਬੱਚੇ ਨੂੰ ਲੁਧਿਆਣਾ ਦੇ ਦੀਪ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

-PTC News

Related Post