ਅਪੰਗ ਕਰਮਚਾਰੀਆਂ  ਨੂੰ ਆਪਣੇ ਨਾਲ ਸਰਕਾਰੀ ਦੌਰਿਆਂ/ਟਰੇਨਿੰਗ ਦੌਰਾਨ ਅਟੈਂਡੈਂਟ ਲਿਜਾਣ ਦੀ ਆਗਿਆ

By  Joshi August 5th 2017 06:41 PM

ਮੰਤਰੀ ਮੰਡਲ ਵੱਲੋਂ ਅਪੰਗ ਕਰਮਚਾਰੀਆਂ  ਨੂੰ ਆਪਣੇ ਨਾਲ ਸਰਕਾਰੀ ਦੌਰਿਆਂ/ਟਰੇਨਿੰਗ ਦੌਰਾਨ ਅਟੈਂਡੈਂਟ ਲਿਜਾਣ ਦੀ ਆਗਿਆ

Pb cabinet allows attendant escort to accompany employees with disabilities

੍ਹ       ਪੰਜਾਬ ਵਸਤਾਂ ਅਤੇ ਸੇਵਾਵਾਂ ਟੈਕਸ ਐਕਟ 2017 ਲਈ ਜਾਰੀ ਨੋਟੀਫਿਕੇਸ਼ਨ ਨੂੰ ਕਾਰਜਬਾਦ ਪ੍ਰਵਾਨਗੀ

੍ਹ        ਸਰਕਾਰੀ ਮੁਲਾਜ਼ਮ ਦਾ ਕਲਾਸ-1, ਕਲਾਸ-2, ਕਲਾਸ-3 ਅਤੇ ਕਲਾਸ-4 ਵਿੱਚ ਕੀਤਾ ਗਿਆ ਵਰਗੀਕਰਨ ਤਬਦੀਲ ਕਰਕੇ ਕ੍ਰਮਵਰ ਗਰੁੱਪ-ਏ, ਗਰੁੱਪ-ਬੀ, ਗਰੁੱਪ-ਸੀ ਅਤੇ ਗਰੁੱਪ-ਡੀ ਕੀਤਾ

ਚੰਡੀਗੜ੍ਹ: ਅਪੰਗ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਸਹੂਲਤ ਮੁਹੱਈਆ ਕਰਾਉਣ ਦੇ ਵਾਸਤੇ ਪੰਜਾਬ ਮੰਤਰੀ ਮੰਡਲ ਨੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਾਲੀ ਜਿਲਦ ਤਿੰਨ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਕਰਮਚਾਰੀਆਂ ਦੇ ਨਾਲ ਸਰਕਾਰੀ ਦੌਰਿਆਂ/ਟਰੇਨਿੰਗ ਦੌਰਾਨ ਜਾਣ ਵਾਲੇ ਅਟੈਂਡੈਂਟਾਂ ਨੂੰ ਯਾਤਰਾ ਭੱਤਾ ਦੇਣ ਦੀ ਆਗਿਆ ਦਿੱਤੀ ਜਾ ਸਕੇ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਸ਼ੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਇਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੰਤਰੀ ਮੰਡਲ ਨੇ ਪੰਜਾਬ ਵਸਤਾਂ ਅਤੇ ਸੇਵਾਵਾਂ ਟੈਕਸ ਐਕਟ 2017 ਲਈ ਜਾਰੀ ਨੋਟੀਫਿਕੇਸ਼ਨ ਨੂੰ ਕਾਰਜਬਾਦ ਪ੍ਰਵਾਨਗੀ ਦੇ ਦਿੱਤੀ ਹੈ। ਸੂਬਾ ਸਰਕਾਰ ਮੌਜੂਦਾ ਟੈਕਸ ਪ੍ਰਣਾਲੀ ਨੂੰ ਡੀਲਰਾਂ ਪੱਖੀ ਬਣਾਉਣਾ ਚਾਹੁੰਦੀ ਹੈ ਅਤੇ ਇਸ ਵਿੱਚ ਰੁਕਾਵਟਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਜੀ.ਐਸ.ਟੀ. 1 ਜੁਲਾਈ 2017 ਤੋਂ ਲਾਗੂ ਕੀਤਾ ਗਿਆ ਹੈ।

ਮੰਤਰੀ ਮੰਡਲ ਨੇ ਸਰਕਾਰੀ ਮੁਲਾਜ਼ਮ (ਆਚਰਨ) ਰੂਲਜ਼ (ਪਹਿਲੀ ਸੋਧ) ਰੂਲਜ਼ 2017 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਨਾਲ ਅਸਾਮੀਆਂ ਦਾ ਕਲਾਸ-1, ਕਲਾਸ-2, ਕਲਾਸ-3 ਅਤੇ ਕਲਾਸ-4 ਵਿੱਚ ਕੀਤਾ ਗਿਆ ਵਰਗੀਕਰਨ ਤਬਦੀਲ ਕਰਕੇ ਕ੍ਰਮਵਰ ਗਰੁੱਪ-ਏ, ਗਰੁੱਪ-ਬੀ, ਗਰੁੱਪ-ਸੀ ਅਤੇ ਗਰੁੱਪ-ਡੀ ਕਰ ਦਿੱਤਾ ਗਿਆ ਹੈ।

ਮੰਤਰੀ ਮੰਡਲ ਨੇ ਟਾਉਨ ਐਂਡ ਕੌਂਟਰੀ ਪਲੈਨਿੰਗ ਵਿਭਾਗ ਦੇ ਗਰੁੱਪ-ਏ, ਗਰੁੱਪ-ਬੀ ਅਤੇ ਗਰੁੱਪ-ਸੀ ਦੇ ਮੁਲਾਜ਼ਮਾਂ ਦੇ ਸੇਵਾ ਨਿਯਮਾਂ ਨੂੰ ਸੋਧਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਿਸਦਾ ਉਦੇਸ਼ ਇਸ ਦਾ ਪੁਨਰ ਗਠਨ ਹੈ। ਸੇਵਾ ਨਿਯਮਾਂ ਨੂੰ ਸੋਧਣ ਦੇ ਨਾਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸਿੱਧੀ ਭਰਤੀ ’ਚ ਸਹੂਲਤ ਮਿਲੇਗੀ ਜਿਸ ਨਾਲ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਤਰੱਕੀ ਵਿੱਚ ਖੜੌਤ ਟੁੱਟੇਗੀ ਅਤੇ ਉਨ੍ਹਾਂ ਨੂੰ ਇਕ ਵਧੀਆ ਵਾਤਾਵਰਨ ਮਿਲੇਗਾ।

—PTC News

Related Post