ਇਸ ਦੇਸ਼ ਦੇ ਲੋਕ ਹੁਣ ਵੱਟਸਐੱਪ,ਟਵਿੱਟਰ ਅਤੇ ਫੇਸਬੁੱਕ ਦੀ ਵਰਤੋਂ 'ਤੇ ਕਰਨਗੇ ਟੈਕਸ ਦਾ ਭੁਗਤਾਨ, ਜਾਣੋ ਕਿਉਂ ?

By  Joshi June 4th 2018 08:35 AM -- Updated: June 4th 2018 09:04 AM

ਸੋਸ਼ਲ ਮੀਡਿਆ ਨੇ ਅੱਜ ਦੇ ਯੁੱਗ ਵਿੱਚ ਪ੍ਰਵੇਸ਼ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਇੱਕ ਨਵੇਂ ਤਰੀਕੇ ਨਾਲ ਨਵੀਨਤਾ ਪ੍ਰਦਾਨ ਕੀਤੀ ਹੈ ਜਿੱਥੇ ਲੋਕਾਂ ਦਾ ਫਾਇਦਾ ਵੀ ਬਹੁਤ ਹੋਇਆ ਅਤੇ ਇਸਦੇ ਖਮਿਆਜ਼ੇ ਵੀ ਬਥੇਰੇ ਭੁਗਤਣੇ ਪਏ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੇ ਪਲੈਟਫਾਰਮ ਵੱਟਸਐੱਪ ਫੇਸਬੁੱਕ ਅਤੇ ਟਵਿੱਟਰ ਦੀ! ਤੁਹਾਨੂੰ ਦੱਸ ਦੇਈਏ ਕਿ ਜਿੱਥੇ ਦੇਸ਼ –ਵਿਦੇਸ਼ ਵਿੱਚ ਸੋਸ਼ਲ ਮੀਡਿਆ ਨੇ ਲੋਕਾਂ ਦੀ ਦੂਰੀ ਨੂੰ ਗੱਲਬਾਤ ਦੇ ਜ਼ਰੀਏ ਰਾਹੀਂ ਨੇੜਤਾ ਵਿੱਚ ਬਦਲਣ ਲਈ ਯੋਗਦਾਨ ਦਿੱਤਾ ਉੱਥੇ ਹੀ ਇੱਕ ਦੇਸ਼ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਤੇ ਟੈਕਸ ਲਗਾ ਦਿੱਤਾ ਗਿਆ ਹੈ। ਇਸ ਦੇਸ਼ ਦਾ ਨਾਮ ਯੁਗਾਂਡਾ ਹੈ। ਯੁਗਾਂਡਾ ਦੇਸ਼ ਦੀ ਸਰਕਾਰ ਵੱਲੋਂ ਇਨ੍ਹਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ 'ਤੇ ਦੋ ਸੌ ਸ਼ਿਲਿੰਗ ( ਤਿੰਨ ਰੁਪਏ ਪੈਂਤੀ ਪੈਸੇ) ਟੈਕਸ ਲਗਾਇਆ ਜਾ ਚੁੱਕਾ ਹੈ। ਇੱਕ ਜੁਲਾਈ ਤੋਂ ਲਾਗੂ ਹੋਣ ਵਾਲੇ ਇਸ ਟੈਕਸ ਦਾ ਭੁਗਤਾਨ ਰੋਜ਼ ਮਰ੍ਹਾ ਦੀ ਜ਼ਿੰਦਗੀ ਵਿੱਚ ਸੋਸ਼ਲ ਮੀਡਿਆ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਕਰਨ ਪਵੇਗਾ । ਦੱਸਿਆ ਜਾ ਰਿਹਾ ਹੈ ਕਿ  ਇਸ ਟੈਕਸ ਦਾ ਅਸਰ ਅਮੀਰ ਵਰਗ ਦੇ ਨਾਲੋਂ ਯੁਗਾਡਾਂ ਦੇ ਗਰੀਬ ਲੋਕਾਂ ਤੇ ਜਿਆਦਾ ਪੈਣ ਵਾਲਾ ਹੈ।ਪਰ ਜੇ ਭਾਰਤ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਕੁਝ ਵੀ ਨਹੀਂ ਵਾਪਰ ਰਿਹਾ ਭਾਰਤ ਵਿੱਚ!ਉਲਟਾ ਬਹੁਤ ਲੋਕ ਤਾਂ ਇਹੋ ਜਿਹੇ ਨੇ ਜਿੰਨਾਂ ਦਾ ਸੋਸ਼ਲ ਮੀਡੀਆ ਨਾਲ ਦੂਰ ਤੱਕ ਕੋਈ ਵਾਸਤਾ ਨਹੀਂ ਅਤੇ ਬਹੁਤੇ ਲੋਕ ਅਜਿਹੇ ਹੋਣਗੇ ਜੋ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਨਹੀਂ ਜਾਣਦੇ ਹੋਣਗੇ ।ਸੋ, ਕੁੱਲ ਮਿਲਾ ਕੇ ਅਸੀਂ ਇਹ ਆਸ ਲਗਾ ਸਕਦੇ ਹਾਂ ਕਿ ਭਾਰਤੀ ਲੋਕ ਅਜਿਹੇ ਟੈਕਸ ਤੋਂ ਅਜੇ ਬਚੇ ਹੋਏ ਹਨ । —PTC News

Related Post