ਪਟਵਾਰ ਯੂਨੀਅਨ ਵੱਲੋਂ ਸਮੂਹਿਕ ਛੁੱਟੀ 'ਤੇ ਜਾਣ ਪਿੱਛੋਂ ਲੋਕ ਹੋਏ ਖੱਜਲ-ਖੁਆਰ

By  Ravinder Singh May 4th 2022 12:35 PM -- Updated: May 4th 2022 12:43 PM

ਚੰਡੀਗੜ੍ਹ : ਪੰਜਾਬ ਦੇ ਸਾਰੇ ਪਟਵਾਰੀ ਅੱਜ ਤੋਂ 15 ਮਈ ਤੱਕ ਜਨਤਕ ਛੁੱਟੀ 'ਤੇ ਚਲੇ ਗਏ ਹਨ। ਪਟਵਾਰੀ 4 ਤੋਂ 6 ਮਈ ਅਤੇ 9 ਤੋਂ 15 ਮਈ ਤਕ ਛੁੱਟੇ ਉਤੇ ਚਲੇ ਗਏ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਟਵਾਰੀਆਂ ਦੇ ਦਫ਼ਤਰ ਬਿਲਕੁਲ ਖ਼ਾਲੀ ਨਜ਼ਰ ਆਏ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਹਿਸੀਲ ਕੰਪਲੈਕਸਾਂ ਵਿੱਚ ਕੰਮਕਾਜ ਰਿਹਾ। ਪਟਵਾਰ ਯੂਨੀਅਨ ਵੱਲੋਂ ਸਮੂਹਿਕ ਛੁੱਟੀ 'ਤੇ ਜਾਣ ਪਿੱਛੋਂ ਲੋਕ ਹੋਏ ਖੱਜਲ-ਖੁਆਰਇਸ ਕਾਰਨ ਪਟਵਾਰਖਾਨਿਆਂ ਵਿਚ ਕੰਮ ਕਰਵਾਉਣ ਲਈ ਪੁੱਜੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਅੰਮ੍ਰਿਤਸਰ ਵਿੱਚ ਵੱਖ-ਵੱਖ ਪਟਵਾਰਖਾਨਿਆਂ ਦੇ ਦਫਤਰ ਬਿਲਕੁਲ ਸੁੰਨੇ ਨਜ਼ਰ ਆਏ ਤੇ ਉਥੇ ਕੰਮ ਕਰਵਾਉਣ ਲਈ ਪੁੱਜੇ ਲੋਕ ਖ਼ਾਲੀ ਹੱਥ ਵਾਪਸ ਜਾ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਵਿੱਚ ਵੀ ਜ਼ਿਲ੍ਹਾ ਤਹਿਸੀਲ ਕੰਪਲੈਕਸ ਵਿੱਚ ਪਟਵਾਰੀਆਂ/ਕਾਨੂੰਗੋਆਂ ਦੇ ਚੈਂਬਰ ਖ਼ਾਲੀ ਨਜ਼ਰ ਆਏ। ਪਟਵਾਰ ਯੂਨੀਅਨ ਵੱਲੋਂ ਸਮੂਹਿਕ ਛੁੱਟੀ 'ਤੇ ਜਾਣ ਪਿੱਛੋਂ ਲੋਕ ਹੋਏ ਖੱਜਲ-ਖੁਆਰਲੋਕਾਂ ਖੱਜਲ ਹੋਏ ਤੇ ਬਿਨਾਂ ਕੰਮ ਦੇ ਵਾਪਸ ਜਾ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ ਕਿਉਂਕਿ ਪਹਿਲਾਂ ਕੋਰੋਨਾ ਕਾਰਨ ਕਾਫੀ ਸਮਾਂ ਪਟਵਾਰਖਾਨੇ ਬੰਦ ਰਹੇ। ਹੁਣ ਪਟਵਾਰ ਯੂਨੀਅਨ ਦੇ ਹੜਤਾਲ ਉਤੇ ਜਾਣ ਕਾਰਨ ਲੋਕਾਂ ਦੇ ਕੰਮ ਫਿਰ ਲਟਕ ਰਹੇ ਹਨ। ਪਟਵਾਰ ਯੂਨੀਅਨ ਵੱਲੋਂ ਸਮੂਹਿਕ ਛੁੱਟੀ 'ਤੇ ਜਾਣ ਪਿੱਛੋਂ ਲੋਕ ਹੋਏ ਖੱਜਲ-ਖੁਆਰਕਾਬਿਲੇਗੌਰ ਹੈ ਕਿ ਮਲੇਰਕੋਟਲਾ ਵਿੱਚ ਪਟਵਾਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਟਵਾਰ ਯੂਨੀਅਨਾਂ ਨੇ ਸਰਕਾਰ ਤੇ ਵਿਜੀਲੈਂਸ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਪਟਵਾਰੀਆਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਝੂਠੇ ਕੇਸ ਬਣਾ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਮਲੇਰਕੋਟਲਾ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਯੂਨੀਅਨ ਨੇ ਪਟਵਾਰੀ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਪਟਵਾਰ ਯੂਨੀਅਨ ਆਗੂਆਂ ਵਿੱਚ ਪੰਜਾਬ ਸਰਕਾਰ ਅਤੇ ਵਿਜੀਲੈਂਸ ਭਾਰੀ ਰੋਸ ਹੈ। ਪਟਵਾਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ 16 ਮਈ ਨੂੰ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਹ ਵੀ ਪੜ੍ਹੋ : ਇਕ ਦਿਨ ਬਾਅਦ ਫਿਰ ਤੋਂ ਵਧੇ ਕੋਰੋਨਾ ਦੇ ਮਾਮਲੇ, 24 ਘੰਟਿਆਂ 'ਚ 3,205 ਨਵੇਂ ਕੇਸ ਆਏ ਸਾਹਮਣੇ

Related Post