ਲੋਕ 'ਖੁਦ' ਬਣਾਉਣਗੇ ਪੰਜਾਬ ਦਾ ਬਜਟ, 'ਜਨਤਾ ਦਾ ਬਜਟ' ਪੋਰਟਲ ਲਾਂਚ

By  Ravinder Singh May 2nd 2022 04:31 PM -- Updated: May 2nd 2022 04:36 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸੂਬੇ ਦੇ ਬਜਟ ਲਈ ਵੀ ਸੂਬੇ ਦੇ ਲੋਕਾਂ ਦੇ ਸੁਝਾਅ ਲਵੇਗੀ। ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਦੇ ਬਜਟ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 'ਜਨਤਾ ਦਾ ਬਜਟ' ਨਾਮ ਦਾ ਵੈਬ ਪੋਰਟਲ ਸ਼ੁਰੂ ਕੀਤਾ ਗਿਆ ਹੈ। ਲੋਕ 'ਖੁਦ' ਬਣਾਉਣਗੇ ਪੰਜਾਬ ਦਾ ਬਜਟ, 'ਜਨਤਾ ਬਜਟ' ਪੋਰਟਲ ਲਾਂਚਇਸ ਪੋਰਟਲ ਉਤੇ ਪੰਜਾਬ ਦੇ ਲੋਕ ਬਜਟ ਸਬੰਧੀ ਸੁਝਾਅ ਦੇ ਸਕਦੇ ਹਨ ਤੇ ਜੋ ਸੁਝਾਅ ਚੰਗੇ ਹਨ, ਉਨ੍ਹਾਂ ਨੂੰ ਬਜਟ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਲੋਕ 'ਖੁਦ' ਬਣਾਉਣਗੇ ਪੰਜਾਬ ਦਾ ਬਜਟ, 'ਜਨਤਾ ਬਜਟ' ਪੋਰਟਲ ਲਾਂਚਪਹਿਲੀ ਵਾਰ ਬਜਟ ਨੂੰ ਲੈ ਕੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਇਸ ਵੈਬ ਪੋਰਟਲ 'ਤੇ ਲਿਖ ਕੇ ਜਾਂ ਵਾਇਸ ਮੈਸੇਜ ਰਾਹੀਂ ਆਪਣਾ ਸੁਝਾਅ ਦੇ ਸਕਦੇ ਹੋ। ਜੋ ਸੁਝਾਅ ਮਾਹਿਰਾਂ ਨੂੰ ਚੰਗੇ ਲੱਗੇ ਉਹ ਅਪਣਾਏ ਜਾਣਗੇ। ਲੋਕ 10 ਮਈ ਸ਼ਾਮ 5 ਵਜੇ ਆਪਣੇ ਸੁਝਾਅ ਦੇ ਸਕਦੇ ਹਨ। ਲੋਕ 'ਖੁਦ' ਬਣਾਉਣਗੇ ਪੰਜਾਬ ਦਾ ਬਜਟ, 'ਜਨਤਾ ਬਜਟ' ਪੋਰਟਲ ਲਾਂਚਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੇ ਕਿਸੇ ਵੱਡੇ ਫ਼ੈਸਲੇ ਵਿੱਚ ਲੋਕਾਂ ਦੀ ਸ਼ਮੂਲੀਅਤ ਦੀ ਨੀਤੀ ਅਪਣਾਈ ਸੀ। ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਪਹਿਲਾਂ ਲੋਕਾਂ ਦੀ ਰਾਏ ਲਈ ਗਈ ਸੀ। ਇਸ ਤੋਂ ਇਲਾਵਾ ਹੋਰ ਕਈ ਵੱਡੇ ਫ਼ੈਸਲਿਆਂ ਵੇਲੇ ਲੋਕਾਂ ਦੀ ਰਾਏ ਲਈ ਗਈ ਸੀ। ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਰਾਜੋਆਣਾ ਨੂੰ ਮੁਆਫੀ ਸਬੰਧੀ ਦੋ ਹਫ਼ਤਿਆਂ 'ਚ ਫ਼ੈਸਲਾ ਲੈਣ ਦੇ ਹੁਕਮ

Related Post