ਆਮ ਲੋਕਾਂ ਲਈ ਵੱਡੀ ਰਾਹਤ , ਦੂਜੇ ਦਿਨ ਵੀ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ

By  Shanker Badra September 15th 2020 06:38 PM

ਆਮ ਲੋਕਾਂ ਲਈ ਵੱਡੀ ਰਾਹਤ , ਦੂਜੇ ਦਿਨ ਵੀ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ:ਨਵੀਂ ਦਿੱਲੀ : ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਪੈਟਰੋਲ ਦੀਆਂ ਕੀਮਤਾਂ ਵਿੱਚ 15 ਤੋਂ 17 ਪੈਸੇ ਦੀ ਕਮੀ ਕੀਤੀ ਗਈ ਹੈ। ਓਥੇ ਹੀ ਡੀਜ਼ਲ ਦੀਆਂ ਕੀਮਤਾਂ ਵਿੱਚ 21 ਤੋਂ 24 ਪੈਸੇ ਦੀ ਕਮੀ ਕੀਤੀ ਗਈ ਹੈ।

ਆਮ ਲੋਕਾਂ ਲਈ ਵੱਡੀ ਰਾਹਤ , ਦੂਜੇ ਦਿਨ ਵੀ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ

ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 13-14 ਪੈਸੇ ਦੀ ਗਿਰਾਵਟ ਆਈ ਸੀ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿਚ ਵੀ 14-16 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਸੀ। ਇਸ ਤੋਂ ਪਹਿਲਾਂ 30 ਜੁਲਾਈ ਨੂੰ ਦਿੱਲੀ ਸਰਕਾਰ ਨੇ ਡੀਜ਼ਲ ਦੀ ਕੀਮਤ ਵਿਚ 8.36 ਰੁਪਏ ਦੀ ਕਟੌਤੀ ਕੀਤੀ ਸੀ, ਜਿਸ ਕਾਰਨ ਬਜ਼ਾਰ ਵਿਚ ਡੀਜ਼ਲ ਦੀ ਕੀਮਤ 73.56 ਰੁਪਏ ਪ੍ਰਤੀ ਲੀਟਰ ਹੋ ਗਈ ਸੀ।

ਆਮ ਲੋਕਾਂ ਲਈ ਵੱਡੀ ਰਾਹਤ , ਦੂਜੇ ਦਿਨ ਵੀ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ

ਕੌਮੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 17 ਪੈਸੇ ਘੱਟ ਕੇ 81.55 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਓਥੇ ਹੀ  ਡੀਜ਼ਲ ਦੀ ਕੀਮਤ 22 ਪੈਸੇ ਘੱਟ ਕੇ 72.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ।  ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 17 ਪੈਸੇ ਘੱਟ ਕੇ 83.06 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਓਥੇ ਹੀ  ਡੀਜ਼ਲ ਦੀ ਕੀਮਤ 22 ਪੈਸੇ ਘੱਟ ਕੇ 76.06 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਆਮ ਲੋਕਾਂ ਲਈ ਵੱਡੀ ਰਾਹਤ , ਦੂਜੇ ਦਿਨ ਵੀ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ

ਮੁੰਬਈ 'ਚ ਵੀ ਪੈਟਰੋਲ 17 ਪੈਸੇ ਸਸਤਾ ਹੋਇਆ ਹੈ। ਮੁੰਬਈ 'ਚ ਇੱਕ ਲੀਟਰ ਪੈਟਰੋਲ 88.21 ਰੁਪਏ 'ਚ ਵਿਕਿਆ ਹੈ। ਮੁੰਬਈ 'ਚ ਡੀਜ਼ਲ 24 ਪੈਸੇ ਸਸਤਾ ਹੋ ਕੇ 79.05 ਰੁਪਏ ਵਿਕਿਆ ਹੈ।ਚੇਨਈ 'ਚ ਪੈਟਰੋਲ 15 ਪੈਸੇ ਸਸਤਾ ਹੋ ਕੇ 84.57 ਰੁਪਏ ਪ੍ਰਤੀ ਲੀਟਰ ਰਿਹਾ ਹੈ। ਚੇਨਈ 'ਚ ਡੀਜ਼ਲ 21 ਪੈਸੇ ਸਸਤਾ ਹੋ ਕੇ 77.91 ਰੁਪਏ ਪ੍ਰਤੀ ਲੀਟਰ ਵਿਕਿਆ ਹੈ।

-PTCNews

Related Post