ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਿੰਝ ਹੋ ਰਹੇ ਹਨ ਬਦਲਾਅ, ਜਾਣੋ!

By  Joshi July 3rd 2017 10:47 AM -- Updated: July 3rd 2017 10:58 AM

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੁਣ ਰੋਜ਼ਾਨਾ ਬਦਲਾਅ ਹੋ ਰਿਹਾ ਹੈ। 16 ਜੂਨ ਤੋਂ ਲਾਗੂ ਹੋਏ ਇਸ ਕਾਨੂੰਨ ਨਾਲ ਕੀਮਤਾਂ 'ਤੇ ਬਹੁਤ ਅਸਰ ਹੋਇਆ ਹੈ। ਜੇਕਰ ਅਸੀਂ ਪੈਟਰੋਲ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਵਿੱਚ ਤਕਰੀਬਨ 3 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ ਲਗਭਗ 2 ਰੁਪਏ/ਲੀਟਰ ਦੀ ਗਿਰਾਵਟ ਆਈ ਹੈ। ਪੰਜਾਬ ਦੇ ਜ਼ਿਲ੍ਹਾ ਜਲੰਧਰ 'ਚ 16 ਜੂਨ ਨੂੰ ਪੈਟਰੋਲ ਦੀ ਕੀਮਤ 70.46 ਰੁਪਏ/ਲੀਟਰ ਸੀ, ਇਹ ਕੀਮਤ 2 ਜੁਲਾਈ ਨੂੰ 67.91 ਰੁ:/ਲੀਟਰ ਸੀ।ਡੀਜ਼ਲ ਦਾ ਰੇਟ 16 ਜੂਨ ਨੂੰ 54.74 ਰੁਪਏ/ਲੀਟਰ ਸੀ, ਜੋ ਕਿ 53.57 ਰੁਪਏ/ਲੀਟਰ 'ਤੇ ਪਹੁੰਚ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕੁਝ ਅਜਿਹਾ ਹੀ ਬਦਲਾਅ ਦੇਖਣ ਨੂੰ ਮਿਲਿਆ। 16 ਜੂਨ ਨੂੰ ਰਾਜਧਾਨੀ 'ਚ ਪੈਟਰੋਲ ਦੀ ਕੀਮਤ 65.48 ਰੁ: ਸੀ, ਜੋ ਘੱਟ ਕੇ 63.09 ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਘੱਟ ਕੇ 53.36 ਰੁਪਏ ਹੋ ਗਈ ਹੈ।  ਜੇਕਰ ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਹਏ ਰੋਜ਼ਾਨਾ ਦੇ ਬਦਲਾਅ ਜਾਂ ਕੀਮਤਾਂ ਬਾਰੇ ਜਾਣਕਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇੰਡੀਅਨ ਆਇਲ ਦੀ ਐਪ ਰਾਹੀਂ ਜਾਣ ਸਕਦੇ ਹੋ। —PTC News  

Related Post