ਤੇਲ ਦੀਆਂ ਕੀਮਤਾਂ ਅੱਜ ਵੀ ਗਿਰਾਵਟ ਜਾਰੀ, ਜਾਣੋ ਅੱਜ ਦੇ ਭਾਅ

By  Joshi November 2nd 2018 11:22 AM

ਤੇਲ ਦੀਆਂ ਕੀਮਤਾਂ ਅੱਜ ਵੀ ਗਿਰਾਵਟ ਜਾਰੀ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਲਗਾਤਾਰ ਹੋ ਰਹੀ ਤੇਲ ਕੀਮਤਾਂ ਵਿੱਚ ਗਿਰਾਵਟ ਨਾਲਹੁਣ ਆਮ ਆਦਮੀ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਅੱਜ ਵੀ ਤੇਲ ਕੀਮਤਾਂ ਵਿੱਚ 19 ਪੈਸੇ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।

ਜਿਸ ਦੌਰਾਨ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 79.18 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਨਾਲ ਦਿੱਲੀ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਨਾਲ ਹੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ 73.64 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਮੁੰਬਈ ਵਿਚ 18 ਪੈਸੇ ਦੀ ਕਟੌਤੀ ਨਾਲ ਪੈਟਰੋਲ 84.68 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

ਹੋਰ ਪੜ੍ਹੋ: ਐਬਟਸਫੋਰਡ : ਪੁਲਿਸ ਵੱਲੋਂ ਵਰਿੰਦਰਪਾਲ ਗਿੱਲ ਨਾਮੀ ਪੰਜਾਬੀ ਨੌਜਵਾਨ ਲਈ ਚਿਤਾਵਨੀ ਜਾਰੀ, ਲੋਕਾਂ ਲਈ ਦੱਸਿਆ ਖ਼ਤਰਾ

ਇਸ ਦੇ ਨਾਲ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਡੀਜ਼ਲ 77.18 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਇਹਨਾਂ ਘਟ ਰਹੀਆਂ ਕੀਮਤਾਂ ਦੇ ਨਾਲ ਦੇਸ਼ ਵਾਸੀਆਂ ਨੂੰ ਕੁਝ ਹੱਦ ਤੱਕ ਤਾਂ ਰਾਹਤ ਜਰੂਰ ਮਿਲ ਰਹੀ ਹੈ। ਇਸੇ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ।

ਜਿਸ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਵਿੱਚ ਪੈਟਰੋਲ ਦੀ ਕੀਮਤ 84.90 ਰੁਪਏ ਜਲੰਧਰ ਵਿੱਚ 84.85 ਰੁਪਏ, ਲੁਧਿਆਣਾ ਵਿੱਚ 84.91 ਰੁਪਏ ਅਤੇ ਪਟਿਆਲਾ ਵਿੱਚ 84.83 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ।

—PTC News

Related Post