ਫਗਵਾੜਾ ਪੁਲਿਸ ਵੱਲੋਂ ਨੇਪਾਲ ਤੋਂ ਗਾਂਜਾ ਤਸਕਰੀ ਕਰਦੇ ਗਿਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

By  Shanker Badra August 2nd 2021 04:04 PM

ਫਗਵਾੜਾ : ਫਗਵਾੜਾ ਪੁਲਿਸ ਨੇ ਗਾਂਜਾ ਤਸਕਰੀ ਵਿੱਚ ਸ਼ਾਮਲ ਭਾਰਤ ਅਤੇ ਨੇਪਾਲ ਵਿੱਚ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 15 ਕਿਲੋ ਨਸ਼ੀਲਾ ਪਦਾਰਥ ਬਰਾਮਦ ਕਰਨ ਦੇ ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਵਾਸੀ ਭਾਗਲਪੁਰ, ਬਿਹਾਰ, ਜੋ ਹੁਣ ਜਲੰਧਰ ਦੇ ਅਸ਼ੋਕ ਨਗਰ ਵਿੱਚ ਰਹਿੰਦਾ ਹੈ, ਲਖਵਿੰਦਰ ਸਿੰਘ ਉਰਫ ਗੋਰਾ ਵਾਸੀ ਛੋਟਾ ਸੁਰਤਾਨਪੁਰ, ਰੂਪਨਗਰ ਅਤੇ ਅਤੇ ਗੁਰਪ੍ਰੀਤ ਸਿੰਘ ਵਾਸੀ ਰਸੂਲਪੁਰ ਰੂਪਨਗਰ ਵਜੋਂ ਹੋਈ ਹੈ।

ਫਗਵਾੜਾ ਪੁਲਿਸ ਵੱਲੋਂ ਨੇਪਾਲ ਤੋਂ ਗਾਂਜਾ ਤਸਕਰੀ ਕਰਦੇ ਗਿਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਪੜ੍ਹੋ ਹੋਰ ਖ਼ਬਰਾਂ : ਭਾਰਤ ਦੀਆਂ ਸ਼ੇਰਨੀ ਨੇ ਰਚਿਆ ਇਤਿਹਾਸ , ਆਸਟਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਹਾਕੀ ਦੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਮਹਿਲਾ ਟੀਮ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਐੱਸਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਐਸਪੀ ਫਗਵਾੜਾ ਸਰਬਜੀਤ ਸਿੰਘ ਅਤੇ ਡੀਐਸਪੀ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਚੈਕਿੰਗ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ।

ਫਗਵਾੜਾ ਪੁਲਿਸ ਵੱਲੋਂ ਨੇਪਾਲ ਤੋਂ ਗਾਂਜਾ ਤਸਕਰੀ ਕਰਦੇ ਗਿਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਸੀਆਈਏ ਸਟਾਫ ਫਗਵਾੜਾ ਦੇ ਮੁਖੀ ਇੰਸਪੈਕਟਰ ਸਿਕੰਦਰ ਸਿੰਘ, ਏਐਸਆਈ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਫਗਵਾੜਾ ਬਾਈਪਾਸ ਦੇ ਕੋਲ ਗਸ਼ਤ ਕਰ ਰਹੀ ਸੀ ਤਾਂ ਐਸਬੀਐਸ ਨਗਰ (ਨਵਾਂਸ਼ਹਿਰ) ਵੱਲੋਂ ਆ ਰਹੀ ਇੱਕ ਨਿੱਜੀ ਯਾਤਰੀ ਬੱਸ ਨੂੰ ਰੋਕਿਆ ਅਤੇ ਦੋਸ਼ੀ ਦੁਆਰਾ ਬੱਸ ਵਿੱਚ ਲਿਜਾਏ ਜਾ ਰਹੇ ਪਲਾਸਟਿਕ ਦੇ ਪੈਕੇਟ ਵਿੱਚ ਲੁਕਿਆ 15 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਹੈ।

ਫਗਵਾੜਾ ਪੁਲਿਸ ਵੱਲੋਂ ਨੇਪਾਲ ਤੋਂ ਗਾਂਜਾ ਤਸਕਰੀ ਕਰਦੇ ਗਿਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਪੁਲਿਸ ਟੀਮ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਵੱਲੋਂ ਨਸ਼ੇ ਦੀ ਖੇਪ ਨੇਪਾਲ ਤੋਂ ਤਸਕਰੀ ਕੀਤੀ ਜਾ ਰਹੀ ਸੀ। ਗ੍ਰਿਫਤਾਰ ਮੁਲਜ਼ਮ ਅਵਤਾਰ ਸਿੰਘ ਨੇ ਮੰਨਿਆ ਕਿ ਇਹ ਨਸ਼ੀਲਾ ਪਦਾਰਥ (ਗਾਂਜਾ) ਨੇਪਾਲ ਤੋਂ ਭਾਰਤ ਵਿੱਚ ਉਸਦੇ ਜ਼ਿਲ੍ਹੇ ਭਾਗਲਪੁਰ, ਬਿਹਾਰ ਵਿੱਚ ਪਹੁੰਚਿਆ ਸੀ, ਜੋ ਅੰਤਰਰਾਸ਼ਟਰੀ ਸੀਮਾ ਤੋਂ ਸਿਰਫ 200 ਕਿਲੋਮੀਟਰ ਦੂਰ ਹੈ।

-PTCNews

Related Post