ਬੀਤੇ ਦਿਨ ਤੋਂ ਫਗਵਾੜਾ 'ਚ ਗੰਨਾ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਕੌਮੀ ਮਾਰਗ ਹੋਇਆ ਠੱਪ

By  Jashan A December 5th 2018 02:24 PM -- Updated: December 5th 2018 02:35 PM

ਬੀਤੇ ਦਿਨ ਤੋਂ ਫਗਵਾੜਾ 'ਚ ਗੰਨਾ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਕੌਮੀ ਮਾਰਗ ਹੋਇਆ ਠੱਪ,ਫਗਵਾੜਾ: ਬੀਤੇ ਦਿਨ ਤੋਂ ਗੰਨਾ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ। ਸੂਬੇ ਭਰ ਦੀਆਂ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਬੀਤੇ ਦਿਨ ਤੋਂ ਕਿਸਾਨ ਫਗਵਾੜਾ ਵਿਖੇ ਰੋਡ ਜਾਮ ਕਰ ਆਪਣਾ ਰੋਸ ਜਾਹਰ ਕਰ ਰਹੇ ਹਨ।

farmer protest ਬੀਤੇ ਦਿਨ ਤੋਂ ਫਗਵਾੜਾ 'ਚ ਗੰਨਾ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਕੌਮੀ ਮਾਰਗ ਹੋਇਆ ਠੱਪ

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਗੰਨੇ ਦੀਆਂ ਮਿੱਲਾਂ ਨੂੰ ਅੱਗ ਲਗਾਉਣ ਤੋਂ ਬਾਅਦ ਉਹ ਆਪਣੀ ਫਸਲ ਨੂੰ ਵੀ ਅੱਗ ਲਗਾ ਦੇਣਗੇ। ਦੂਜੇ ਪਾਸੇ ਗੰਨਾ ਉਤਪਾਦਕ ਕਿਸਾਨਾਂ ਵਲੋਂ ਲਗਾਏ ਗਏ ਧਰਨੇ ਦੇ ਚਲਦੇ ਲੁਧਿਆਣਾ, ਦਿੱਲੀ, ਚੰਡੀਗੜ੍ਹ ਜਾਣ ਵਾਲੇ ਆਮ ਨਾਗਰਿਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

farmer protest ਬੀਤੇ ਦਿਨ ਤੋਂ ਫਗਵਾੜਾ 'ਚ ਗੰਨਾ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਕੌਮੀ ਮਾਰਗ ਹੋਇਆ ਠੱਪ

ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੌਰਾਨ ਹਾਈਵੇਅ 'ਤੇ ਲੰਬਾ ਜਾਮ ਲੱਗਾ ਹੋਇਆ ਹੈ। ਕਿਸਾਨਾਂ ਵਲੋਂ ਸਿਰਫ ਐਂਬੂਲੈਂਸ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ, ਜਿਸ ਦੌਰਾਨ ਆਮ ਲੋਕ ਕਾਫੀ ਪ੍ਰੇਸ਼ਾਨ ਹਨ। ਪ੍ਰਸ਼ਾਸਨ ਵੀ ਕਾਫੀ ਪ੍ਰੇਸ਼ਾਨ ਹੈ ਅਤੇ ਇਸ ਆਵਾਜਾਈ ਨੂੰ ਭਾਲ ਕਰਨ ਲਈ ਪੁਲਿਸ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟਰੈਫਿਕ ਡਾਇਵਰਟ ਵੀ ਕੀਤਾ ਗਿਆ ਹੈ।

Phagwara farmer protest ਬੀਤੇ ਦਿਨ ਤੋਂ ਫਗਵਾੜਾ 'ਚ ਗੰਨਾ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਕੌਮੀ ਮਾਰਗ ਹੋਇਆ ਠੱਪ

ਟਰੈਫਿਕ ਪੁਲਸ ਵਲੋਂ ਜਲੰਧਰ ਰਾਮਾ ਮੰਡੀ ਤੋਂ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ, ਜਦੋਂਕਿ ਗੋਰਾਇਆ ਤੋਂ ਜੰਡਿਅਲਾ ਦੇ ਰਸਤੇ ਜਲੰਧਰ ਨੂੰ ਟਰੈਫਿਕ ਕੱਢਿਆ ਜਾ ਰਿਹਾ ਹੈ।ਜੇਕਰ ਲੋਕਾਂ ਨੂੰ ਫਗਵਾੜਾ ਨੂੰ ਬਿਨਾਂ ਕਰਾਸ ਕੀਤੇ ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਜਾਣਾ ਹੈ ਤਾਂ ਇਸ ਲਈ ਖਾਸ ਰੂਟ ਤਿਆਰ ਕੀਤਾ ਗਿਆ ਹੈ। ਅੰਮ੍ਰਿਤਸਰ, ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਲੋਕ ਵਾਇਆ ਹੁਸ਼ਿਆਰਪੁਰ ਵਲੋਂ ਆ-ਜਾ ਸਕਦੇ ਹਨ।

-PTC News

Related Post