ਸਟੇਸ਼ਨ 'ਤੇ ਬਿਤਾਉਣੀ ਪਈ ਨਾਬਾਲਿਗ ਨੂੰ ਰਾਤ, ਪੁਲਿਸ ਵਾਲਿਆਂ ਨੇ ਨਹੀਂ ਦਿੱਤੀ ਸ਼ਰਨ

By  Joshi October 9th 2017 08:11 PM

ਦਿੱਲੀ ਮੈਟਰੋ ਵਿਚ ਸਫ਼ਰ ਕਰਦੇ ਸਮੇਂ ਇਕ 15 ਸਾਲਾ ਲੜਕੀ ਨੂੰ ਰਾਤ ਮੈਟਰੋ ਸਟੇਸ਼ਨ 'ਤੇ ਬਿਤਾਉਣੀ ਪਈ ਕਿਉਂਕਿ ਉਹ ਇਕੱਲੀ ਸੀ ਅਤੇ ਪੁਲਿਸ ਉਸਨੂੰ ਆਪਣੀ ਹਿਫਾਜ਼ਤ ਵਿੱਚ ਰੱਖਣ ਦੇ ਅਸਮਰੱਥ ਦਿਖਾਈ ਦਿੱਤੀ ਕਿਉਂਕਿ ਉਥੇ ਕੋਈ ਵੀ ਮਹਿਲਾ ਕਾਂਸਟੇਬਲ ਮੌਜੂਦ ਨਹੀਂ ਸੀ।

ਫਿਰ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ ਆਈ ਐੱਸ ਐੱਫ) ਦੇ ਇਕ ਮਹਿਲਾ ਕਾਂਸਟੇਬਲ ਨੇ ਉਸਨੂੰ ਰਾਤ ਦਾ ਖਾਣਾ ਦਿੱਤਾ ਅਤੇ ਆਪਣੇ ਕੋਲ ਰੱਖਿਆ।ਇਹ ਘਟਨਾ 25 ਸਤੰਬਰ ਦੀ ਰਾਤ ਨੂੰ ਪੀਤਮਪੁਰਾ ਮੈਟਰੋ ਸਟੇਸ਼ਨ 'ਤੇ ਵਾਪਰੀ।

Pitampura station: Minor girl spends night at Pitampura metro station"ਰੇਲ ਸੇਵਾਵਾਂ ਬੰਦ ਹੋਣ ਤੋਂ ਬਾਅਦ ਅਸੀਂ ਸਟੇਸ਼ਨਾਂ ਦੀ ਸਾਫ ਸਫਾਈ ਕਰਦੇ ਹਾਂ। ਇਸ ਦੌਰਾਨ, ਅੱਧੀ ਰਾਤ ਤੋਂ ਜਲਦੀ ਹੀ, ਪੀਤਮਪੁਰਾ ਮੈਟਰੋ ਸਟੇਸ਼ਨ ਦੇ ਸਟਾਫ ਨੇ ਇਕ ਲੜਕੀ ਨੂੰ ਪਲੇਟਫਾਰਮ ਨੰਬਰ ੨ 'ਤੇ ਇਕੱਲੇ ਬੈਠਿਆਂ ਦੇਖਿਆ। ਉਸ ਨੂੰ ਕੰਟਰੋਲ ਰੂਮ ਵਿਚ ਲਿਆਇਆ ਗਿਆ ਜਿਥੇ ਉਸਨੇ ਕਿਹਾ ਕਿ ਉਹ ਆਪਣੇ ਕਿਸੇ ਮਿੱਤਰ ਦੀ ਉਡੀਕ ਕਰ ਰਹੀ ਸੀ। ਅਸੀਂ ਤੁਰੰਤ ਪੁਲਿਸ ਨੂੰ ਬੁਲਾਇਆ।

ਪਰ ਦਿੱਲੀ ਪੁਲਿਸ ਨੇ ਕਥਿਤ ਤੌਰ 'ਤੇ ਉਸਨੂੰ ਆਪਣੀ ਹਿਫਾਜ਼ਤ 'ਚ ਲੈਣ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਉਨ੍ਹਾਂ ਕੋਲ ਉਸ ਵੇਲੇ ਕੋਈ ਮਹਿਲਾ ਅਧਿਕਾਰੀ ਨਹੀਂ ਸੀ। ਨਿਯਮਾਂ ਦੇ ਅਨੁਸਾਰ, ਇੱਕ ਲੜਕੀ ਦੀ ਹਿਰਾਸਤ ਨੂੰ ਲੈ ਕੇ, ਚਾਹੇਂ ਕਿ ਉਹ ਦੋਸ਼ੀ ਹੈ ਜਾਂ ਪੀੜਤ ਹੈ, ਮਹਿਲਾ ਸਟਾਫ ਦੀ ਮੌਜੂਦਗੀ ਲਾਜ਼ਮੀ ਹੈ।

"ਦਿੱਲੀ ਪੁਲਸ ਨੇ ਸਾਨੂੰ ਲੜਕੀ ਨੂੰ ਸੀਆਈਐਸਐਫ ਦੀ ਇਕ ਮਹਿਲਾ ਕਾਂਸਟੇਬਲ ਕੋਲ ਰੱਖਣ ਲਈ ਕਿਹਾ. ਅਸੀਂ ਸਹਿਮਤ ਹੋ ਗਏ। ਸਵੇਰੇ, ਲੜਕੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ।"

—PTC News

Related Post