ਪੰਜਾਬ ਵਿਚ ਪਲਾਜ਼ਮਾ ਦਾਨ ਕਰਨ ਵਾਲਿਆਂ ਦੀਆਂ ਟੀਮਾਂ ਗਠਿਤ ਕੀਤੀਆਂ ਜਾਣਗੀਆਂ : ਪਰਮਬੰਸ ਸਿੰਘ ਰੋਮਾਣਾ

By  Shanker Badra September 7th 2020 10:21 AM -- Updated: September 7th 2020 06:02 PM

ਪੰਜਾਬ ਵਿਚ ਪਲਾਜ਼ਮਾ ਦਾਨ ਕਰਨ ਵਾਲਿਆਂ ਦੀਆਂ ਟੀਮਾਂ ਗਠਿਤ ਕੀਤੀਆਂ ਜਾਣਗੀਆਂ : ਪਰਮਬੰਸ ਸਿੰਘ ਰੋਮਾਣਾ:ਚੰਡੀਗੜ : ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਪੰਜਾਬ ਵਿਚ ਯੂਥ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਪਲਾਜ਼ਮਾਂ ਦਾਨ ਕਰਨ ਦੀ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਆਪੋ ਆਪਣੇ ਜ਼ਿਲ•ੇ ਦੇ ਸਥਾਨਕ ਹਸਪਤਾਲਾਂ ਨਾਲ ਰਾਬਤਾ ਕਾਇਮ ਕਰਨ ਅਤੇ ਪਲਾਜ਼ਮਾ ਦਾਨ ਵਾਲਿਆਂ ਦੀਆਂ ਟੀਮਾਂ ਗਠਿਤ ਕਰਨ ਵਾਸਤੇ ਕਿਹਾ ਹੈ। ਇਥੇ ਯੂਥ ਅਕਾਲੀ ਦਲ ਦੇ ਆਗੂਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਨ ਉਪਰੰਤ ਸ੍ਰੀ ਰੋਮਾਣਾ ਨੇ ਦੱਸਿਆ ਕਿ ਆਉਂਦੇ ਸੋਮਵਾਰ ਤੋਂ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਯੂਥ ਅਕਾਲੀ ਦਲ ਕਰ ਦੇਵੇਗਾ ਅਤੇ ਇਸਨੂੰ ਹੇਠਲੇ ਪੱਧਰ ਤੱਕ ਇਸਨੂੰ ਸਫਲ ਬਣਾਉਣ ਲਈ ਉਹਨਾਂ ਨੇ ਸਮੁੱਚੇ ਆਗੂਆਂ ਨੂੰ  ਆਪੋ ਆਪਣੇ ਜ਼ਿਲੇ ਦੇ ਹਸਪਤਾਲਾਂ ਨਾਲ ਸੰਪਰਕ ਕਰਨ ਲਈ ਆਖਿਆ ਹੈ। [caption id="attachment_428977" align="aligncenter" width="300"] ਪੰਜਾਬ ਵਿਚਪਲਾਜ਼ਮਾ ਦਾਨ ਕਰਨ ਵਾਲਿਆਂ ਦੀਆਂ ਟੀਮਾਂ ਗਠਿਤ ਕੀਤੀਆਂ ਜਾਣਗੀਆਂ : ਪਰਮਬੰਸ ਸਿੰਘ ਰੋਮਾਣਾ[/caption] ਉਹਨਾਂ ਕਿਹਾ ਕਿ ਇਸ ਮੁਹਿੰਮ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਆਗੂਆਂ ਵਿਚ ਬਹੁਤ ਉਤਸ਼ਾਹ ਹੈ ਤੇ ਯੂਥ ਅਕਾਲੀ ਦਲ ਦੀ ਸਾਰੀ ਟੀਮ ਇਸ ਮਕਸਦ ਵਾਸਤੇ ਸਰਗਰਮ ਹੋ ਕੇ ਕੰਮ ਕਰਨ ਲਈ ਜੁੱਟ ਗਈ ਹੈ ਤੇ ਆਉਂਦੇ ਹਫਤੇ ਵਿਚ ਅਸੀਂ ਮੁਹਿੰਮ ਦੀ ਸ਼ੁਰੂਆਤ ਕਰ ਦਿਆਂਗੇ। ਸ੍ਰੀ ਰੋਮਾਣਾ ਨੇ ਕਿਹਾ ਕਿ ਭਾਵੇਂ ਕੁਝ ਸਿਆਸੀ ਪਾਰਟੀਆਂ ਇਸ ਗੰਭੀਰ ਮੁੱਦੇ 'ਤੇ ਰਾਜਨੀਤੀ ਕਰ ਰਹੀਆਂ ਹਨ ਪਰ ਯੂਥ ਅਕਾਲੀ ਦਲ ਆਪਣੀ ਪਾਰਟੀ ਦੀ ਸੇਵਾ ਦੀ ਵਿਚਾਰਧਾਰਾ 'ਤੇ ਚਲਦਿਆਂ ਕੋਰੋਨਾ ਪੀੜਤਾਂ ਦੇ ਇਲਾਜ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਜਿਥੇ ਅਸੀਂ ਯੂਥ ਆਗੂਆਂ ਨੂੰ ਸਰਗਰਮੀ ਨਾਲ ਕੰਮ ਕਰਨ ਵਾਸਤੇ ਕਿਹਾ ਹੈ, ਉਥੇ ਹੀ ਅਸੀਂ ਲੋਕਾਂ ਤੋਂ ਵੀ ਸੁਝਾਅ ਮੰਗਦੇ ਹਾਂ ਕਿ ਇਸਨੂੰ ਸਫਲ ਬਣਾ ਕੇ ਕੋਰੋਨਾ ਪੀੜਤਾਂ ਦੀ ਮਦਦ ਵਾਸਤੇ ਜੇਕਰ ਲੋਕ ਕਿਸੇ ਵੀ ਤਰੀਕੇ ਦਾ ਸੁਝਾਅ ਪੇਸ਼ ਕਰਦੇ ਹਨ ਤਾਂ ਅਸੀਂ ਉਸਦਾ ਸਵਾਗਤ ਕਰਾਂਗੇ। [caption id="attachment_428979" align="aligncenter" width="275"] ਪੰਜਾਬ ਵਿਚਪਲਾਜ਼ਮਾ ਦਾਨ ਕਰਨ ਵਾਲਿਆਂ ਦੀਆਂ ਟੀਮਾਂ ਗਠਿਤ ਕੀਤੀਆਂ ਜਾਣਗੀਆਂ : ਪਰਮਬੰਸ ਸਿੰਘ ਰੋਮਾਣਾ[/caption] ਸ੍ਰੀ ਰੋਮਾਣਾ ਨੇ ਕਿਹਾ ਕਿ ਕਰੋਨਾ ਨਾਲ ਲੜੀ ਜਾ ਰਹੀ ਲੜਾਈ ਵਿਚ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਯੂਥ ਅਕਾਲੀ ਦਲ ਨੇ ਇਹ ਖਾਸ ਮੁਹਿੰਮ ਆਰੰਭੀ ਹੈ। ਉਹਨਾਂ ਕਿਹਾ ਕਿ ਕੋਰੋਨਾ ਨਾਲ ਜੰਗ ਜਿੱਤ ਕੇ ਆਇਆ ਹਰ ਯੂਥ ਆਗੂ ਇਸ ਮੁਹਿੰਮ ਦਾ ਹਿੱਸਾ ਬਣੇਗਾ। ਉਹਨਾਂ ਕਿਹਾ ਕਿ ਇਸ ਵੇਲੇ ਜਾਨਾਂ ਬਚਾਉਣੀਆਂ ਸਭ ਤੋਂ ਜ਼ਿਆਦਾ ਅਹਿਮ ਮਾਮਲਾ ਹੈ ਤੇ ਅਸੀਂ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣਾ ਯਕੀਨੀ ਬਣਾ ਰਹੇ ਹਾਂ। ਉਹਨਾਂ ਕਿਹਾ ਕਿ ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਤੇ ਯੂਥ ਅਕਾਲੀ ਦਲ ਇਸ ਵਾਸਤੇ ਦਿਨ ਰਾਤ ਡੱਟ ਕੇ ਕੰਮ ਕਰਨ ਤੋਂ ਕਦੇ ਪਿੱਛੇ ਨਹੀਂ ਹਟੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਮੌਤਾਂ ਦੀ ਦਰ ਵਧਣੀ ਚਿੰਤਾਜਨਕ ਹੈ ਤੇ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉਠ ਚੁੱਕਾ ਹੈ। ਲੋਕ ਭਾਵੇਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਨਹੀਂ ਚਾਹੁੰਦੇ ਪਰ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣ ਦੇ ਉਹ ਸਮਰਥ ਨਹੀਂ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਅਜਿਹੇ ਵਿਚ ਸਾਡੀ ਇਹ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ ਲੋਕਾਂ ਵਾਸਤੇ ਮਦਦਗਾਰ ਸਾਬਤ ਹੋਵੇਗੀ। ਇਸ ਮੌਕੇ ਸ੍ਰੀ ਰੋਮਾਣਾ ਦੇ ਨਾਲ ਸਕੱਤਰ ਜਨਰਲ ਸ੍ਰੀ ਸਰਬਜੋਤ ਸਿੰਘ ਸਾਬੀ ਵੀ ਸਨ। -PTCNews

Related Post