ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ

By  Jashan A May 31st 2019 03:34 PM

ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ.ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਵਿਖੇ ਸ਼ਾਮ 7 ਵਜੇ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦੇ 57 ਸਹਿਯੋਗੀਆਂ ਨਾਲ ਅਹੁਦੇ ਦੀ ਸਹੁੰ ਚੁੱਕੀ। ਸ਼ੁੱਕਰਵਾਰ ਨੂੰ 5 ਵਜੇ ਮੋਦੀ ਕੈਬਨਿਟ ਦੀ ਪਹਿਲੀ ਬੈਠਕ ਵੀ ਹੈ।ਹਾਲਾਂਕਿ ਮੋਦੀ ਨੇ ਨਵੇਂ ਮੰਤਰੀ ਮੰਡਲ 'ਚ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਹੈ। [caption id="attachment_302058" align="aligncenter" width="300"]sita ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ[/caption] ਜਿਸ ਦੌਰਾਨ ਵਿੱਤ ਮੰਤਰਾਲੇ ਦਾ ਅਹੁਦਾ ਨਿਰਮਲਾ ਸੀਤਾਰਮਨ ਨੂੰ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਉਹ ਪਹਿਲੀ ਮਹਿਲਾ ਵਿੱਤ ਮੰਤਰੀ ਬਣ ਗਈ ਹੈ। ਹੋਰ ਪੜ੍ਹੋ:ਅਧਿਆਪਕਾਂ ਦੀ ਭਰਤੀ ਸਬੰਧੀ ਸਿੱਖਿਆ ਵਿਭਾਗ ‘ਚ ਆਉਣਗੇ ਵੱਡੇ ਬਦਲਾਅ, ਸਰਹੱਦੀ ਕਾਡਰ ਬਣਾਉਣ ਨੂੰ ਹਰੀ ਝੰਡੀ [caption id="attachment_302059" align="aligncenter" width="300"]sita ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ[/caption] ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ 'ਚ ਉਹ ਪਹਿਲੀ ਮਹਿਲਾ ਰੱਖਿਆ ਮੰਤਰੀ ਬਣੀ ਸੀ। [caption id="attachment_302057" align="aligncenter" width="300"]sita ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ[/caption] ਹਾਲਾਂਕਿ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਕੁਝ ਸਮੇਂ ਲਈ ਵਿੱਤ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਆਪਣੇ ਕੋਲ ਰੱਖੇ ਸਨ ਪਰ 5 ਸਾਲਾਂ ਲਈ ਹੁਣ ਨਿਰਮਲਾ ਸੀਤਾਰਮਨ ਕੋਲ ਫੁੱਲ ਟਾਈਮ ਵਿੱਤ ਮੰਤਰਾਲੇ ਰਹੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾਰਪੋਰੇਟ ਅਫੇਅਰਜ਼ ਮੰਤਰਾਲੇ ਸੰਭਾਲਣ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। -PTC News  

Related Post