PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਿਚਾਲੇ ਹੋਈ ਗੱਲਬਾਤ

By  Jagroop Kaur April 27th 2021 01:32 PM -- Updated: April 27th 2021 01:33 PM

ਭਾਰਤ ਵਿਚ ਕੋਰੋਨਾ ਪੈਰ ਪਸਾਰ ਰਿਹਾ ਹੈ ਇਸ ਦੌਰਾਨ ਦੂਰ ਦੇਸ਼ਾਂ ਤੋਂ ਵਾਇਰਸ ਸੰਕਟ ਦੇ ਵਿਚਕਾਰ ਵਹਾਰਤ ਦੀ ਮਦਦ ਨੂੰ ਹੱਥ ਅੱਗੇ ਵਧਾਇਆ ਗਿਆ ਹੈ , ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਫੋਨ 'ਤੇ ਗੱਲ ਕੀਤੀ। ਅਮਰੀਕਾ ਨੇ ਭਾਰਤ ਨੂੰ ਵੈਕਸੀਨ ਬਣਾਉਣ ਲਈ ਕੱਚਾ ਮਾਲ ਭੇਜਣ ਦੀ ਗੱਲ ਕਹੀ ਸੀ । ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲਬਾਤ ਮਹੱਤਵਪੂਰਨ ਮੰਨੀ ਜਾ ਰਹੀ ਹੈ । ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੀ ਲਾਗ ਨੂੰ ਕਾਬੂ ਕਰਨ ਲਈ ਆਪਸੀ ਸਹਿਯੋਗ ਨੂੰ ਲੈ ਕੇ ਦੋਨੋਂ ਨੇਤਾਵਾਂ ਵਿਚਾਲੇ ਵਿਚਾਰ ਵਟਾਂਦਰੇ ਹੋਏ ਹਨ।

Had a fruitful conversation with @POTUS @JoeBiden today. We discussed the evolving COVID situation in both countries in detail. I thanked President Biden for the support being provided by the United States to India.

Read more :ਅਦਾਕਾਰਾ ਹਿਨਾ ਖ਼ਾਨ ਨੂੰ ਹੋਇਆ ਕੋਰੋਨਾ,ਸੰਪਰਕ ‘ਚ ਆਉਣ ਵਾਲਿਆਂ ਲਈ ਦਿੱਤਾ ਅਹਿਮ ਸੰਦੇਸ਼

ਦੋਵਾਂ ਨੇਤਾਵਾਂ ਨੇ ਸੋਮਵਾਰ ਨੂੰ ਫੋਨ ’ਤੇ ਗੱਲਬਾਤ ਕੀਤੀ। ਵ੍ਹਾਈਟ ਹਾਊਸ ਨੇ ਭਾਰਤ ਨੂੰ ਦਵਾਈਆਂ, ਵੈਂਟੀਲੇਟਰ ਅਤੇ ਕੋਵੀਸ਼ੀਲਡ ਟੀਕੇ ਦੇ ਨਿਰਮਾਣ ਲਈ ਜ਼ਰੂਰੀ ਕੱਚੇ ਮਾਲ ਸਮੇਤ ਹੋਰ ਸੰਸਾਧਨਾਂ ਨੂੰ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਬਾਈਡੇਨ ਨੇ ਮੋਦੀ ਨਾਲ ਫੋਨ ’ਤੇ ਹੋਈ ਗੱਲਬਾਤ ਦੇ ਤੁਰੰਤ ਬਾਅਦ ਟਵੀਟ ਕੀਤਾ, ‘ਭਾਰਤ ਸਾਡੇ ਲਈ ਖੜ੍ਹਾ ਸੀ ਅਤੇ ਅਸੀਂ ਉਨ੍ਹਾਂ ਲਈ ਖੜ੍ਹੇ ਰਹਾਂਗੇ।’

Also Read | Coronavirus India: Mass cremations starts as Delhi faces deluge of deaths due to COVID-19

ਬਾਈਡੇਨ ਦੇ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਅਹੁਦਾ ਸੰਭਾਲਣ ਦੇ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਫੋਨ ’ਤੇ ਇਹ ਦੂਜੀ ਗੱਲਬਾਤ ਹੈ। ਬਾਈਡੇਨ ਨੇ ਕਿਹਾ, ‘ਅੱਜ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਐਮਰਜੈਂਸੀ ਮਦਦ ਅਤੇ ਸੰਸਾਧਨ ਮੁਹੱਈਆ ਕਰਾਉਣ ਲਈ ਅਮਰੀਕਾ ਵੱਲੋਂ ਪੂਰਾ ਸਹਿਯੋਗ ਦੇਣ ਦਾ ਸੰਕਲਪ ਜਤਾਇਆ।’ ਦੋਵਾਂ ਨੇਤਾਵਾਂ ਵਿਚਾਲੇ ਕਰੀਬ 45 ਮਿੰਟ ਤੱਕ ਗੱਲਬਾਤ ਹੋਈ।PM Modi, US President Joe Biden telephone call covid crisis latest updates  | India News – India TV

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਆਪਣੀ ਨਿਯਮਿਤ ਪ੍ਰੈਸ ਕਾਨਫਰੰਸ ਵਿਚ ਪੱਤਰਕਾਰ ਨੂੰ ਕਿਹਾ, ‘ਰਾਸ਼ਟਰਪਤੀ ਨੇ ਭਾਰਤ ਦੇ ਲੋਕਾਂ ਨੂੰ ਤੁਰੰਦ ਸਹਾਇਤਾ ਪਹੁੰਚਾਉਣ ਦਾ ਸੰਕਲਪ ਲਿਆ ਜੋ ਕੋਵਿਡ-19 ਦੇ ਮਾਮਲਿਆਂ ਵਿਚ ਹਾਲ ਹੀ ਵਿਚ ਹੋਈ ਵਾਧੇ ਨਾਲ ਜੂਝ ਰਹੇ ਹਨ।’ ਭਾਰਤ ਦੇ ਕਹਿਣ ’ਤੇ ਅਮਰੀਕਾ ਆਕਸੀਜਨ ਅਤੇ ਸਬੰਧਤ ਸਪਲਾਈ ਮੁਹੱਈਆ ਕਰਾਉਣ ਦੇ ਵਿਕਲਪਾਂ ਨੂੰ ਲੱਭ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਭਾਰਤ ਵਿਚ ਐਮਰਜੈਂਸੀ ਸਥਿਤੀ ’ਤੇ ਵਿਚਾਰ ਕਰਦੇ ਹੋਏ ਘੱਟ ਲੋੜਵੰਦ ਦੇਸ਼ਾਂ ਦੀ ਮਦਦ ਲਈ ਜਾਣ ਵਾਲੇ ਜਹਾਜ਼ਾਂ ਦੇ ਰਸਤੇ ਬਦਲ ਸਕਦੇ ਹਾਂ ਅਤੇ ਉਮੀਦ ਹੈ ਕਿ ਜਲਦ ਹੀ ਸਾਨੂੰ ਇਸ ’ਤੇ ਹੋਰ ਜਾਣਕਾਰੀਆਂ ਮਿਲਣਗੀਆਂ।’

Click here to follow PTC News on Twitter

Related Post