PM ਮੋਦੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ, 75 ਹਜ਼ਾਰ ਕਰੋੜ ਦੀ ਯੋਜਨਾ ਕੀਤੀ ਲਾਂਚ (ਤਸਵੀਰਾਂ)

By  Jashan A February 24th 2019 12:55 PM -- Updated: February 24th 2019 02:11 PM

PM ਮੋਦੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ, 75 ਹਜ਼ਾਰ ਕਰੋੜ ਦੀ ਯੋਜਨਾ ਕੀਤੀ ਲਾਂਚ (ਤਸਵੀਰਾਂ),ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੌਰੇ 'ਤੇ ਹਨ। ਜਿਸ ਦੌਰਾਨ ਉਹਨਾਂ ਨੇ ਅੱਜ ਕਿਸਾਨਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਮੋਦੀ ਨੇ ਗੋਰਖਪੁਰ ਤੋਂ 75,000 ਕਰੋੜ ਰੁਪਏ ਦੀ ਪੀ. ਐੱਮ. ਕਿਸਾਨ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। [caption id="attachment_260829" align="aligncenter" width="300"]pm PM ਮੋਦੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ, 75 ਹਜ਼ਾਰ ਕਰੋੜ ਦੀ ਯੋਜਨਾ ਕੀਤੀ ਲਾਂਚ (ਤਸਵੀਰਾਂ)[/caption] ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦੇਣ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ਦੀ ਪਹਿਲੀ ਕਿਸ਼ਤ (2,000 ਰੁਪਏ) ਕਿਸਾਨਾਂ ਨੂੰ ਟਰਾਂਸਫਰ ਕੀਤੀ ਗਈ। ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰੀ ਪੱਧਰ 'ਤੇ ਕਿਸਾਨਾਂ ਨੂੰ ਇਕ ਨਿਸ਼ਚਿਤ ਰਾਸ਼ੀ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਯੋਜਨਾ ਦਾ ਫਾਇਦਾ 5 ਏਕੜ ਤੋਂ ਘੱਟ ਜ਼ਮੀਨ ਵਾਲੇ ਛੋਟੇ ਕਿਸਾਨਾਂ ਨੂੰ ਮਿਲੇਗਾ। ਕਿਸਾਨਾਂ ਨੂੰ ਹਰ ਸਾਲ 2,000-2,000 ਰੁਪਏ ਕਰਕੇ ਤਿੰਨ ਕਿਸ਼ਤਾਂ 'ਚ ਇਹ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ। [caption id="attachment_260830" align="aligncenter" width="300"]pm PM ਮੋਦੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ, 75 ਹਜ਼ਾਰ ਕਰੋੜ ਦੀ ਯੋਜਨਾ ਕੀਤੀ ਲਾਂਚ (ਤਸਵੀਰਾਂ)[/caption] ਦੱਸ ਦੇਈਏ ਕਿ ਵਿੱਤੀ ਸਾਲ 2019-20 ਲਈ ਸਰਕਾਰ ਨੇ ਪੀ. ਐੱਮ. ਕਿਸਾਨ ਯੋਜਨਾ ਲਈ 75,000 ਕਰੋੜ ਰੁਪਏ ਖਰਚ ਕਰਨ ਦੀ ਵਿਵਸਥਾ ਕੀਤੀ ਹੈ।ਕਿਸਾਨਾਂ ਨੂੰ ਖਾਦਾਂ ਜਾਂ ਲੋਨ 'ਤੇ ਮਿਲਣ ਵਾਲੀ ਸਬਸਿਡੀ ਵੀ ਜਾਰੀ ਰੱਖੀ ਗਈ ਹੈ। -PTC News

Related Post